‘ਦੋ ਗਜ ਦੂਰੀ’ ਮੰਤਰ ਨਾਲ ਲਾਕਡਾਊਨ ਤੋਂ ਨਿਕਲਣ ਦੀ ਵਚਨਬੱਧ ਯੋਜਨਾ ਬਣਾਉਣ ਰਾਜ

04/27/2020 8:47:36 PM

ਨਵੀਂ ਦਿੱਲੀ (ਵਾਰਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਲਾਕਡਾਊਨ ਪ੍ਰਭਾਵਸ਼ਾਲੀ ਰਿਹਾ ਹੈ ਪਰ ਦੇਸ਼ ਦੀ ਮਾਲੀ ਹਾਲਤ ਨੂੰ ਪਟੜੀ 'ਤੇ ਲਿਆਉਣ ਲਈ ਰਾਜਾਂ ਨੂੰ ‘ਦੋ ਗਜ ਦੂਰੀ’ ਦੇ ਮੰਤਰ ਨੂੰ ਧਿਆਨ 'ਚ ਰੱਖਦੇ ਹੋਏ ਇਸ ਤੋਂ ਬਾਹਰ ਨਿਕਲਣ ਦੀ ਵਚਨਬੱਧ ਯੋਜਨਾ 'ਤੇ ਕੰਮ ਸ਼ੁਰੂ ਕਰਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਹਰਾਂ ਦੀ ਰਾਏ ਹੈ ਕਿ ਕੋਰੋਨਾ ਦਾ ਖ਼ਤਰਾ ਫਿਲਹਾਲ ਖ਼ਤਮ ਨਹੀਂ ਹੋਣ ਵਾਲਾ ਹੈ ਇਸ ਲਈ ਸਾਨੂੰ ਸਾਮਾਜਕ ਦੂਰੀ ਅਤੇ ਮਾਸਕ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਉਣਾ ਹੋਵੇਗਾ ਅਤੇ ਮਾਲੀ ਹਾਲਤ ਨੂੰ ਪਟੜੀ 'ਤੇ ਲਿਆਉਣ ਲਈ ਵੀ ਯੋਜਨਾ ਬਣਾ ਕੇ ਉਸ ਨੂੰ ਅਮਲ 'ਚ ਲਿਆਉਣਾ ਹੋਵੇਗਾ।

ਮੋਦੀ ਨੇ ਸੋਮਵਾਰ ਨੂੰ ਚੌਥੀ ਵਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਕਰੀਬ ਤਿੰਨ ਘੰਟੇ ਗੱਲਬਾਤ ਕੀਤੀ। ਸੂਤਰਾਂ ਦੇ ਅਨੁਸਾਰ ਬੈਠਕ 'ਚ 3 ਮਈ ਦੇ ਬਾਅਦ ਲੱਗੀ ਪਾਬੰਦੀ ਨੂੰ ਹਟਾਉਣ ਬਾਰੇ ਕੋਈ ਆਮ ਸਹਿਮਤੀ ਨਹੀਂ ਬਣ ਸਕੀ ਪਰ ਇਸ ਗੱਲ 'ਤੇ ਆਮਰਾਏ ਸੀ ਕਿ ਦੇਸ਼ ਦੀ ਮਾਲੀ ਹਾਲਤ ਨੂੰ ਪਟੜੀ 'ਤੇ ਲਿਆਉਣ ਲਈ ਗ੍ਰੀਨ ਜੋਨ ਯਾਨੀ ਅਜਿਹੇ ਖੇਤਰ ਜਿੱਥੇ ਕੋਰੋਨਾ ਮਹਾਮਾਰੀ ਦੇ ਮਾਮਲੇ ਨਹੀਂ ਹਨ ਅਤੇ ਹਾਲਤ ਪੂਰੀ ਤਰ੍ਹਾਂ ਕਾਬੂ 'ਚ ਹਨ, ਉੱਥੇ ਪਿਛਲੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਠੱਪ ਪਈ ਗਤੀਵਿਧੀਆਂ ਨੂੰ ਸ਼ੁਰੂ ਕਰ ਅੱਗੇ ਵਧਣ ਦੇ ਕਦਮ ਚੁੱਕੇ ਜਾਣ।  ਬੈਠਕ 'ਚ 9 ਰਾਜਾਂ ਦੇ ਮੁੱਖ ਮੰਤਰੀਆਂ ਨੇ ਆਪਣੀ ਗੱਲ ਰੱਖੀ ਅਤੇ ਇਨ੍ਹਾਂ 'ਚੋਂ ਚਾਰ ਨੇ ਪੂਰਣਬੰਦੀ ਦੀ ਮਿਆਦ 3 ਮਈ ਤੋਂ ਵੀ ਅੱਗੇ ਵਧਾਉਣ ਦਾ ਸੁਝਾਅ ਦਿੱਤਾ।

ਮੋਦੀ ਨੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਦੀ ਰਣਨੀਤੀ ਬਣਾਉਂਦੇ ਸਮੇਂ ਮੌਸਮ 'ਚ ਆ ਰਹੇ ਬਦਲਾਅ, ਗਰਮੀ ਅਤੇ ਮਾਨਸੂਨ ਦੇ ਆਗਮਨ ਅਤੇ ਇਨ੍ਹਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਨੂੰ ਵੀ ਧਿਆਨ 'ਚ ਰੱਖੋ। ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਸਹਿਤ ਕੁੱਝ ਹੋਰ ਮੰਤਰੀਆਂ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਮੇਘਾਲਿਆ, ਮਿਜ਼ੋਰਮ, ਪੁੱਡੁਚੇਰੀ, ਉਤਰਾਖੰਡ, ਹਿਮਾਚਲ ਪ੍ਰਦੇਸ਼, ਓਡਿਸ਼ਾ, ਬਿਹਾਰ, ਗੁਜਰਾਤ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਬੈਠਕ 'ਚ ਆਪਣੇ ਸੁਝਾਅ ਦਿੱਤੇ।

ਰੈਡ ਜੋਨ ਤੋਂ ਓਰੈਂਜ ਅਤੇ ਗ੍ਰੀਨ 'ਚ ਆਉਣ 'ਤੇ ਜ਼ੋਰ ਦੇਣ ਰਾਜ
ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਕਿਹਾ ਕਿ ਉਹ ਹਾਟਸਪਾਟ ਖੇਤਰਾਂ 'ਚ ਪੂਰਣਬੰਦੀ ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਣ। ਰਾਜਾਂ ਦਾ ਸਾਰਾ ਜ਼ੋਰ ਰੈਡ ਜੋਨ ਨੂੰ ਓਰੈਂਜ ਜੋਨ ਅਤੇ ਬਾਅਦ 'ਚ ਉਸ ਨੂੰ ਗ੍ਰੀਨ ਜੋਨ 'ਚ ਬਦਲਣ 'ਤੇ ਹੋਣਾ ਚਾਹੀਦਾ ਹੈ।

ਲਾਕਡਾਊਨ ਜਾਰੀ ਰੱਖਣ ਦੀ ਹਿਮਾਇਤ
ਪੁੱਡੁਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਕਿਹਾ ਕਿ ਜ਼ਿਆਦਾਤਰ ਮੁੱਖ ਮੰਤਰੀਆਂ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਜ਼ਿਆਦਾਤਰ ਮੁੱਖ ਮੰਤਰੀਆਂ ਨੇ ਕਿਹਾ ਕਿ ਲਾਕਡਾਊਨ ਜਾਰੀ ਰਹੇ। ਉੱਧਰ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕਿਹਾ ਕਿ ਉਹ ਆਪਣੇ ਰਾਜ 'ਚ ਲਾਕਡਾਊਨ 3 ਮਈ ਤੋਂ ਬਾਅਦ ਵੀ ਜਾਰੀ ਰੱਖਣਾ ਚਾਹੁੰਦੇ ਹਨ। ਓਡਿਸ਼ਾ ਅਤੇ ਗੋਆ ਦੇ ਸੀ.ਐਮ. ਨੇ ਵੀ ਲਾਕਡਾਊਨ ਦੀ ਮਿਆਦ ਵਧਾਏ ਜਾਣ ਦੀ ਗੱਲ ਕਹੀ।

ਮੋਦੀ ਨੇ ਗਮਛੇ ਨਾਲ ਮੁੰਹ ਢੱਕਿਆ
ਬੈਠਕ 'ਚ ਹਿੱਸਾ ਲੈ ਰਹੇ ਤਮਾਮ ਰਾਜਾਂ ਦੇ ਮੁੱਖ ਮੰਤਰੀ ਮਾਸਕ ਲਗਾਏ ਨਜ਼ਰ ਆਏ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਹਰੇ ਰੰਗ ਦੇ ਬਾਰਡਰ ਵਾਲੇ ਸਫੇਦ ਗਮਛੇ ਨਾਲ ਮੁੰਹ ਨੂੰ ਢੱਕਿਆ ਹੋਇਆ ਸੀ।


Inder Prajapati

Content Editor

Related News