ਸ਼ੁਸ਼ਾਂਤ ''ਤੇ ਬਿਆਨ : ਰਾਉਤ ਨੂੰ ਮੁਆਫੀ ਮੰਗਣ ਦਾ ਅਲਟੀਮੇਟਮ

08/12/2020 10:28:32 PM

ਮੁੰਬਈ (ਅਨਸ) : ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ 'ਤੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਦੀ ਟਿੱਪਣੀ ਉਸਦੇ 'ਤੇ ਭਾਰੀ ਪੈ ਰਹੀ ਹੈ। ਸੁਸ਼ਾਂਤ ਦੇ ਚਚੇਰੇ ਭਰਾ ਅਤੇ ਭਾਜਪਾ ਵਿਧਾਇਕ ਨੀਰਜ ਕੁਮਾਰ ਬਬਲੂ ਨੇ ਸ਼ਿਵ ਸੈਨਾ ਸੰਸਦ ਸੰਜੇ ਰਾਉਤ ਨੂੰ ਈ ਮੇਲ ਦੇ ਰਾਹੀ ਕੋਰਟ ਨੋਟਿਸ ਭੇਜਿਆ ਹੈ। ਇਸ ਨੋਟਿਸ 'ਚ ਉਨ੍ਹਾਂ ਨੇ ਸੰਜੇ ਰਾਉਤ ਤੋਂ 48 ਘੰਟੇ ਦੇ ਅੰਦਰ ਮੁਆਫੀ ਮੰਗਣ ਨੂੰ ਕਿਹਾ ਹੈ। ਦੂਜੇ ਪਾਸੇ ਸੰਜੇ ਰਾਉਤ ਨੇ ਮੁਆਫੀ ਮੰਗਣ ਦੇ ਮਾਮਲੇ 'ਚ ਕਿਹਾ ਹੈ ਕਿ ਉਨ੍ਹਾਂ ਨੇ ਜੋ ਕਿਹਾ, ਸੂਚਨਾ ਦੇ ਆਧਾਰ 'ਤੇ ਕਿਹਾ।
ਜੇਕਰ ਸਾਡੇ ਵਲੋਂ ਕਿਸੇ ਤਰ੍ਹਾਂ ਦੀ ਖਰਾਬੀ ਹੋਈ ਹੈ, ਤਾਂ ਅਸੀਂ ਇਸਦੇ ਵਾਰੇ 'ਚ ਸੋਚਾਂਗੇ ਪਰ ਪਹਿਲਾਂ ਮੈਂ ਇਸ ਮਾਮਲੇ ਨੂੰ ਠੀਕ ਤਰ੍ਹਾਂ ਸਮਝਾਂਗਾ। ਦੂਜੇ ਪਾਸੇ, ਐੱਨ. ਸੀ. ਪੀ. ਨੇਤਾ ਮਾਜ਼ਿਦ ਮੇਮਨ ਨੇ ਸੁਸ਼ਾਂਤ 'ਤੇ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਸ਼ਾਂਤ ਜ਼ਿੰਦਾ ਰਹਿੰਦੇ ਇੰਨਾ ਫੇਮਸ ਨਹੀਂ ਸੀ, ਜਿਨਾ ਕਿ ਮਰਨ ਤੋਂ ਬਾਅਦ ਮੀਡੀਆ ਨੇ ਕਰ ਦਿੱਤਾ।
ਪਾਰਥ ਅਜੇ ਗੈਰ ਤਜ਼ਰਬੇਕਾਰ ਹੈ : ਸ਼ਰਦ ਪਵਾਰ
ਸਿਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਵਾਉਣ ਦੀ ਪਾਰਥ ਪਵਾਰ ਦੀ ਹਾਲਿਆ ਮੰਗ 'ਤੇ ਉਸਦੇ ਦਾਦਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਕਿ ਉਹ ਇਸ ਮੰਗ ਨੂੰ ਤਨਿਕ ਵੀ ਮਹੱਤਵ ਨਹੀਂ ਦਿੰਦੇ ਹਨ। ਪਵਾਰ ਨੇ ਆਪਣੇ ਭਤੀਜੇ ਦੇ ਬੇਟੇ ਦੇ ਬਾਰੇ 'ਚ ਕਿਹਾ ਕਿ ਉਹ ਅਜੇ ਗੈਰ ਤਜ਼ਰਬੇਕਾਰ ਹੈ। ਪਾਰਥ ਪਵਾਰ ਨੇ 27 ਜੁਲਾਈ ਨੂੰ ਪ੍ਰਦੇਸ਼ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਮੁਲਾਕਾਤ ਕਰ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਤੇ ਇਕ ਵਿਸ਼ੇਸ਼ ਜਾਂਚ ਦਲ ਤੋਂ ਕਰਵਾਉਣ ਦੀ ਮੰਗ ਕੀਤੀ ਸੀ।


Gurdeep Singh

Content Editor

Related News