ਹੱਜ ਯਾਤਰਾ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ, ਜਾਣੋ ਅੰਤਿਮ ਤਾਰੀਖ ਅਤੇ ਨਿਯਮ

Tuesday, Nov 02, 2021 - 10:51 PM (IST)

ਲਖਨਊ - ਸਾਲ 2022 ਵਿੱਚ ਹੋਣ ਵਾਲੇ ਹੱਜ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਅਰਜ਼ੀ ਦੀ ਅੰਤਿਮ ਤਾਰੀਖ 31 ਜਨਵਰੀ 2022 ਹੈ। ਹੱਜ ਕਮੇਟੀ ਆਫ ਇੰਡੀਆ ਨੇ ਹੱਜ ਐਕਸ਼ਨ ਪਲਾਨ 2022 ਜਾਰੀ ਕਰ ਦਿੱਤਾ ਹੈ। ਵੈੱਬਸਾਈਟ hajcommittee.gov.in 'ਤੇ ਫ਼ਾਰਮ ਦਾ ਫਾਰਮੈਟ ਅਪਲੋਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ, ਹੱਜ ਲਈ ਇਸ ਵਾਰ 65 ਸਾਲ ਉਮਰ ਤੋਂ ਉੱਪਰ ਦੇ ਲੋਕ ਅਰਜ਼ੀ ਨਹੀਂ ਕਰ ਸਕਣਗੇ। ਲੋਕ ਹੱਜ ਮੋਬਾਈਲ ਐਪ ਦੇ ਜ਼ਰੀਏ ਵੀ ਅਪਲਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ - ਹਿੰਦੂਆਂ ਦੇ ਪੱਖ ’ਚ ਫੈਸਲਾ ਸੁਣਾਉਣ ਤੋਂ ਭੜਕੇ ਮੌਲਵੀਆਂ ਨੇ ਜੱਜ ਨੂੰ ਪਾਕਿਸਤਾਨ ਛੱਡਣ ਦੀ ਦਿੱਤੀ ਧਮਕੀ

ਵੋਕਲ ਫਾਰ ਲੋਕਲ
ਇਸ ਵਾਰ ਭਾਰਤੀ ਹੱਜ ਯਾਤਰੀ ਵੋਕਲ ਫਾਰ ਲੋਕਲ ਨੂੰ ਬੜਾਵਾ ਦੇਣਗੇ ਅਤੇ ਸਵਦੇਸ਼ੀ ਉਤਪਾਦਾਂ ਨੂੰ ਲੈ ਕੇ ਉੱਥੇ ਜਾਣਗੇ। ਦਰਅਸਲ, ਹੱਜ ਯਾਤਰੀ ਸਾਊਦੀ ਅਰਬ ਵਿੱਚ ਵਿਦੇਸ਼ੀ ਕਰੰਸੀ ਤੋਂ ਚਾਦਰਾਂ, ਸਿਰਹਾਣੇ, ਤੌਲੀਏ, ਛਤਰੀਆਂ ਅਤੇ ਹੋਰ ਚੀਜ਼ਾਂ ਖਰੀਦਦੇ ਸਨ ਪਰ ਇਸ ਵਾਰ ਇਨ੍ਹਾਂ 'ਚੋਂ ਜ਼ਿਆਦਾਤਰ ਵਸਤੂਆਂ ਭਾਰਤ 'ਚ ਭਾਰਤੀ ਕਰੰਸੀ 'ਚ ਹੀ ਖਰੀਦੀਆਂ ਜਾਣਗੀਆਂ। ਇਹ ਸਾਮਾਨ ਸਾਊਦੀ ਅਰਬ ਤੋਂ ਲਗਭਗ 50 ਫੀਸਦੀ ਘੱਟ ਰੇਟ 'ਤੇ ਉਪਲਬਧ ਹੋਵੇਗਾ। 

ਇਹ ਵੀ ਪੜ੍ਹੋ - ਪਣਡੁੱਬੀ ਜਾਸੂਸੀ ਮਾਮਲੇ 'ਚ ਦੋ ਨੇਵੀ ਕਮਾਂਡਰ ਸਮੇਤ 6 ਖ਼ਿਲਾਫ਼ CBI ਨੇ ਦਾਖਲ ਦੀ ਚਾਰਜਸ਼ੀਟ

ਉਥੇ ਹੀ ਹੱਜ ਯਾਤਰਾ ਤੋਂ ਇੱਕ ਮਹੀਨੇ ਪਹਿਲਾਂ ਤੱਕ ਕੋਰੋਨਾ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲੈਣੀਆਂ ਜ਼ਰੂਰੀ ਹੋ ਜਾਣਗੀਆਂ। ਨਾਲ ਹੀ ਬਿਨੈਕਾਰਾਂ ਦੇ ਪਾਸਪੋਰਟ ਦੀ ਵੈਧਤਾ 31 ਦਸੰਬਰ 2022 ਤੱਕ ਹੋਣੀ ਚਾਹੀਦੀ ਹੈ। 45 ਤੋਂ 65 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਬਿਨਾਂ ਮੁਹਰਮ (ਪਰਿਵਾਰ ਦੇ ਮਰਦ) ਦੇ ਹੱਜ 'ਤੇ ਜਾਣ ਵਾਲੀਆਂ 4 ਤੋਂ 5 ਦੇ ਸਮੂਹਾਂ ਵਿੱਚ ਅਪਲਾਈ ਕਰਨ ਦੇ ਯੋਗ ਹੋਣਗੀਆਂ।

ਇਹ ਵੀ ਪੜ੍ਹੋ - ਰੋਮ ਦੇ ਮਸ਼ਹੂਰ ਟ੍ਰੇਵੀ ਫਾਊਂਟੇਨ ਦੇਖਣ ਪਹੁੰਚੇ ਪ੍ਰਧਾਨ ਮੰਤਰੀ, ਉਛਾਲਿਆ ਸਿੱਕਾ

ਰਾਜ ਹੱਜ ਕਮੇਟੀ ਦੇ ਸਕੱਤਰ ਰਾਹੁਲ ਗੁਪਤਾ ਨੇ ਦੱਸਿਆ ਕਿ ਸਾਊਦੀ ਅਰਬ ਸਰਕਾਰ ਵਲੋਂ ਹੱਜ ਲਈ ਅੰਤਿਮ ਗਾਈਡਲਾਈਨ ਆਉਣ ਤੱਕ ਅਰਜ਼ੀ ਫ਼ਾਰਮ ਅਸਥਾਈ ਮੰਨੇ ਜਾਣਗੇ। ਫਿਲਹਾਲ ਮੱਕਾ ਅਤੇ ਮਦੀਨਾ 'ਚ ਹੱਜ ਯਾਤਰੀਆਂ ਦੇ ਠਹਿਰਨ ਲਈ ਹੋਟਲਾਂ ਦੀ ਚੋਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News