ਸਟੇਜ ''ਤੇ ਭਾਸ਼ਣ ਦੇ ਰਹੇ ''ਆਪ'' ਵਿਧਾਇਕ ''ਤੇ ਨੌਜਵਾਨ ਨੇ ਸੁੱਟੀ ਜੁੱਤੀ, ਮਚੀ ਹਫ਼ੜਾ-ਦਫ਼ੜੀ
Saturday, Dec 06, 2025 - 11:23 AM (IST)
ਗੁਜਰਾਤ : ਗੁਜਰਾਤ ਵਿਚ ਹੋ ਰਹੀ ਇਕ ਰੈਲੀ ਦੌਰਾਨ ਅਜਿਹੀ ਘਟਨਾ ਵਾਪਰੀ, ਜਿਸ ਦੀ ਹੁਣ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੀ ਰੈਲੀ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਰੈਲੀ ਵਿਚ ਬੈਠੇ ਦਰਸ਼ਕਾਂ ਵਿੱਚੋਂ ਇੱਕ ਮੈਂਬਰ ਨੇ ਅਚਾਨਕ 'ਆਪ' ਵਿਧਾਇਕ ਗੋਪਾਲ ਇਟਾਲੀਆ 'ਤੇ ਜੁੱਤੀ ਸੁੱਟ ਦਿੱਤੀ। ਘਟਨਾ ਤੋਂ ਬਾਅਦ ਮੌਕੇ 'ਤੇ ਹਫ਼ੜਾ-ਦਫ਼ੜੀ ਮਚ ਗਈ। ਵਿਧਾਇਕ ਨਾਲ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਟੇਜ 'ਤੇ ਖੜ੍ਹਾ ਹੋ ਕੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਸੀ।
ਪੜ੍ਹੋ ਇਹ ਵੀ - ਫਿਰ ਗਰਭਵਤੀ ਹੋਈ ਸੀਮਾ ਹੈਦਰ! 6ਵੀਂ ਵਾਰ ਬਣੇਗੀ ਮਾਂ, ਯੂਟਿਊਬ 'ਤੇ ਕਿਹਾ ਹੁਣ ਅਸੀਂ...
ਜਾਣਕਾਰੀ ਮੁਤਾਬਕ ਦੋਸ਼ੀ ਵਿਧਾਇਕ ਦੀ ਸਟੇਜ ਦੇ ਬਿਲਕੁਲ ਹੇਠਾਂ ਬੈਠਾ ਹੋਇਆ ਸੀ। ਜਿਵੇਂ ਹੀ ਵਿਧਾਇਕ ਇਟਾਲੀਆ ਨੇ ਸਟੇਜ 'ਤੇ ਆ ਕੇ ਲੋਕਾਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ, ਵਿਅਕਤੀ ਨੇ ਵਿਧਾਇਕ 'ਤੇ ਜੁੱਤੀ ਸੁੱਟ ਦਿੱਤੀ। ਜਿਵੇਂ ਹੀ ਜੁੱਤੀ ਸੁੱਟੀ ਗਈ, ਇੱਕ ਔਰਤ ਸਟੇਜ ਤੋਂ ਛਾਲ ਮਾਰ ਕੇ ਹੇਠਾਂ ਉਤਰ ਗਈ। ਘਟਨਾ ਤੋਂ ਤੁਰੰਤ ਬਾਅਦ ਹੋਰ ਕਾਰਕੁਨਾਂ ਦੀ ਮਦਦ ਨਾਲ ਉਸ ਨੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ। ਅਜਿਹੀ ਹਰਕਤ ਕਰਨ ਵਾਲੇ ਦੋਸ਼ੀ ਦਾ ਨਾਮ ਛਤਰਪਾਲ ਸਿੰਘ ਜਡੇਜਾ ਹੈ ਅਤੇ ਉਹ ਇੱਕ ਕਾਂਗਰਸੀ ਵਰਕਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੌਰਾਨ ਕੁਝ ਕੁਰਸੀਆਂ ਟੁੱਟ ਗਈਆਂ।
ਪੜ੍ਹੋ ਇਹ ਵੀ - ਵਾਹ! ਸੂਬੇ ਦੇ Malls ਤੇ ਮੈਟਰੋ ਸਟੇਸ਼ਨਾਂ ’ਤੇ ਵਿਕੇਗੀ ਸ਼ਰਾਬ, ਸਰਕਾਰੀ ਏਜੰਸੀਆਂ ਖੋਲ੍ਹਣਗੀਆਂ ਦੁਕਾਨਾਂ!
