ਕੋਰੋਨਾ ਇਨਫੈਕਟਡ ਮਰੀਜ਼ ਦਾ ਮੋਬਾਇਲ ਵਰਤਣਾ ਨਰਸ ਨੂੰ ਪਿਆ ਮਹਿੰਗਾ, ਰਿਪੋਰਟ ਪਾਜ਼ੀਟਿਵ

04/01/2020 6:08:05 PM

ਪੰਚਕੂਲਾ-ਹਰਿਆਣਾ ਦੇ ਪੰਚਕੂਲਾ ਜ਼ਿਲੇ 'ਚ ਸਿਵਲ ਹਸਪਤਾਲ ਸੈਕਟਰ-6 ਦੀ ਇੱਕ ਸਟਾਫ ਨਰਸ ਨੂੰ ਕੋਰੋਨਾ ਪੀੜਤ ਮਰੀਜ਼ ਦਾ ਮੋਬਾਇਲ ਵਰਤਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਹ ਖੁਦ ਵੀ ਇਸ ਖਤਰਨਾਕ ਵਾਇਰਸ ਨਾਲ ਇਨਫੈਕਟਡ ਹੋ ਗਈ। ਦੱਸ ਦੇਈਏ ਕਿ 32 ਸਾਲਾ ਸਟਾਫ ਨਰਸ ਖੜਕ ਮੰਗੋਲੀ ਦੀ ਇਕ ਕੋਰੋਨਾ ਪਾਜ਼ੀਟਿਵ ਔਰਤ ਦੀ ਦੇਖਭਾਲ ਲਈ ਤਾਇਨਾਤ ਕੀਤੀ ਗਈ ਸੀ, ਜਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਸਟਾਫ ਨਰਸ 'ਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ, ਉਸ ਦੇ ਘਰ ਦੇ 4 ਹੋਰਾਂ ਮੈਂਬਰਾਂ ਸਮੇਤ 6 ਲੋਕਾਂ ਨੂੰ ਵੱਖਰਾ ਰੱਖਿਆ ਗਿਆ ਹੈ। ਸਿਵਲ ਹਸਪਤਾਲ ਦੇ ਸੀ.ਐੱਮ.ਓ ਡਾ. ਜਸਜੀਤ ਕੌਰ ਨੇ ਦੱਸਿਆ ਕਿ ਇਸ ਸਟਾਫ ਨਰਸ ਦੇ ਨਾਲ ਆਪਣੇ ਦੋ ਬੱਚੇ, ਸੱਸ, ਸਹੁਰੇ ਸਮੇਤ ਮਕਾਨ ਮਾਲਕ ਤੇ ਉਸ ਦੀ ਪਤਨੀ ਰਹਿ ਰਹੇ ਸਨ। ਇਨਾਂ ਸਾਰਿਆਂ ਦੇ ਨਮੂਨੇ ਵੀ ਲਏ ਗਏ ਹਨ।

ਦੱਸਣਯੋਗ ਹੈ ਕਿ ਕੋਰੋਨਾ ਦੀ ਪਾਜ਼ੀਟਿਵ ਸਟਾਫ ਨਰਸ ਲਗਭਗ 10 ਦਿਨ ਪਹਿਲਾਂ ਕੋਰੋਨਾ ਦੇ ਹਲਕੇ ਲੱਛਣਾਂ ਕਾਰਨ ਘਰ 'ਚ ਵੱਖਰੀ ਰਹਿਣ ਲੱਗੀ ਸੀ। ਸਟਾਫ ਨਰਸ ਦੀ ਸਿਹਤ ਵਿਗੜਨ ਕਾਰਨ 2 ਦਿਨ ਪਹਿਲਾਂ ਉਸਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸਟਾਫ ਨਰਸ ਦੀ ਜਾਂਚ ਕਰਨ ਲਈ ਨਮੂਨਾ ਪੀ.ਜੀ.ਆਈ. ਭੇਜਿਆ ਗਿਆ ਸੀ। ਪੀ.ਜੀ.ਆਈ. ਦੀ ਰਿਪੋਰਟ ਨੇ ਬੀਤੇ ਦਿਨ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਪੰਚਕੂਲਾ ਸਿਹਤ ਵਿਭਾਗ ਨੇ ਸਟਾਫ ਨਰਸ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਉਸਦੇ ਪਰਿਵਾਰ ਅਤੇ ਸੰਪਰਕ 'ਚ ਆਏ ਲੋਕਾਂ ਦੇ ਨਮੂਨੇ ਲਏ ਜਾਣਗੇ ਅਤੇ ਜਾਂਚ ਲਈ ਪੀ.ਜੀ.ਆਈ. ਭੇਜੇ ਜਾਣਗੇ। ਸੀ.ਐਮ.ਓ ਡਾ. ਜਸਜੀਤ ਕੌਰ ਨੇ ਦੱਸਿਆ ਕਿ ਖੜਕ ਮੰਗੋਲੀ ਦੀ ਪੀੜਤ 38 ਸਾਲਾ ਕੋਰੋਨਾ ਆਈਸੋਲੇਸ਼ਨ ਵਾਰਡ 'ਚ ਇਲਾਜ ਚੱਲ ਰਿਹਾ ਹੈ। ਇਹ ਸਟਾਫ ਨਰਸ ਉਥੇ ਤਾਇਨਾਤ ਸੀ। ਸਟਾਫ ਨਰਸ ਨੇ ਇਲਾਜ ਦੌਰਾਨ ਕੋਰੋਨਾ ਪੀੜਤ ਦੇ ਫੋਨ ਦੀ ਵਰਤੋਂ ਕੀਤੀ। ਇਸ ਕਾਰਨ, ਸਟਾਫ ਨਰਸ 'ਚ ਲਾਗ ਫੈਲ ਗਈ।

ਇਸ ਤੋਂ ਪਹਿਲਾਂ ਖੜਕ ਮੰਗੋਲੀ ਦੀ ਮਹਿਲਾ 'ਚ ਕੋਰੋਨਾ ਪਾਜ਼ੀਟਿਵ ਦਾ ਮਾਮਲਾ ਸਾਹਮਣੇ ਆਇਆ ਸੀ। ਉੱਥੇ ਕਾਫੀ ਪੁਲਸ ਤਾਇਨਾਤ ਹੈ। ਇਸ ਦੇ ਨਾਲ ਹੀ ਸਟਾਫ ਨਰਸ 'ਚ ਕੋਰੋਨਾ ਦੀ ਪੁਸ਼ਟੀ ਹੋਣ 'ਤੇ ਸੈਕਟਰ 11 ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਸ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਨਗਰ ਨਿਗਮ ਦੀ ਰੈਪਿਡ ਐਕਸ਼ਨ ਫੋਰਸ ਵੱਲੋਂ ਵੀ ਸੈਕਟਰ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।


Iqbalkaur

Content Editor

Related News