ਬੋਰਵੈੱਲ ''ਚ ਡਿੱਗੀ ਸ੍ਰਿਸ਼ਟੀ ਹਾਰੀ ਜ਼ਿੰਦਗੀ ਦੀ ਜੰਗ, 52 ਘੰਟਿਆਂ ਬਾਅਦ ਢਾਈ ਸਾਲਾ ਬੱਚੀ ਨੂੰ ਕੱਢਿਆ ਬਾਹਰ

06/08/2023 6:04:48 PM

ਸੀਹੋਰ- ਮੱਧ ਪ੍ਰਦੇਸ਼ ਦੇ ਸੀਹੋਰ ਦੇ ਮੁੰਗਾਵਲੀ ਪਿੰਡ 'ਚ ਬੋਰਵੈੱਲ 'ਚ ਡਿੱਗੀ ਢਾਈ ਸਾਲਾ ਸ੍ਰਿਸ਼ਟੀ ਕੁਸ਼ਵਾਹਾ ਨੂੰ ਬਾਹਰ ਕੱਢ ਲਿਆ ਗਿਆ ਸੀ। ਬੱਚੀ ਨੂੰ ਬਚਾਉਣ ਲਈ ਗੁਜਰਾਤ ਤੋਂ ਰੋਬੋਟ ਬੋਰਵੈੱਲ ਰੈਸਕਿਊ ਟੀਮ ਬੁਲਾਈ ਗਈ ਸੀ। ਕਾਫ਼ੀ ਜਦੋ-ਜਹਿਦ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਸ੍ਰਿਸ਼ਟੀ ਦੇ ਸਾਹ ਰੁਕ ਚੁੱਕੇ ਸਨ। ਪੁਲਸ, ਡਾਕਟਰ, ਐੱਨ.ਡੀ.ਆਰ.ਐੱਫ., ਫ਼ੌਜ ਦੇ ਜਵਾਨ ਮੌਕੇ 'ਤੇ ਮੌਜੂਦ ਹਨ। ਸ੍ਰਿਸ਼ਟੀ ਨੂੰ ਬੋਰਵੈੱਲ 'ਚ ਡਿੱਗੇ ਹੋਏ ਅੱਜ ਤੀਜਾ ਦਿਨ ਸੀ। 

ਦੱਸਣਯੋਗ ਹੈ ਕਿ ਬੱਚੀ 300 ਫੁੱਟ ਡੂੰਘੇ ਬੋਰਵੈੱਲ 'ਚ 30 ਫੁੱਟ ਦੀ ਡੂੰਘਾਈ 'ਚ ਫਸੀ ਸੀ ਪਰ ਮਸ਼ੀਨਾਂ ਦੀ ਕੰਬਣ ਕਾਰਨ ਉਹ 30 ਫੁੱਟ ਤੋਂ ਖਿਸਕ ਕੇ 100 ਫੁੱਟ ਹੇਠਾਂ ਚਲੀ ਗਈ ਸੀ। ਉੱਥੇ ਹੀ ਇਸ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਮੁੰਗਾਵਲੀ ਪੁਲਸ ਨੇ ਬੋਰਵੈੱਲ ਖੁੱਲ੍ਹਾ ਛੱਡਣ ਵਾਲੇ ਕਿਸਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਖੇਤ ਮਾਲਕ ਗੋਪਾਲ ਕੁਸ਼ਵਾਹਾ ਨੂੰ ਹਿਰਾਸਤ 'ਚ ਲਿਆ ਹੈ। ਗੋਪਾਲ ਕੁਸ਼ਵਾਹਾ ਦੇ 2 ਏਕੜ ਦੇ ਖੇਤ 'ਚ ਬੋਰਵੈੱਲ ਖੁੱਲ੍ਹਾ ਪਿਆ ਸੀ।


DIsha

Content Editor

Related News