ਧਮਾਕੇ ਨਾਲ ਦਹਿਲਿਆ ਸ਼੍ਰੀਨਗਰ ਦਾ ਲਾਲ ਬਜ਼ਾਰ, ਜਵਾਨ ਜ਼ਖਮੀ

Thursday, Feb 06, 2020 - 02:36 PM (IST)

ਧਮਾਕੇ ਨਾਲ ਦਹਿਲਿਆ ਸ਼੍ਰੀਨਗਰ ਦਾ ਲਾਲ ਬਜ਼ਾਰ, ਜਵਾਨ ਜ਼ਖਮੀ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸ਼੍ਰੀਨਗਰ ਦੇ ਲਾਲ ਬਜ਼ਾਰ ਪੁਲਸ ਸਟੇਸ਼ਨ ਨੇੜੇ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਇਕ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਿਆ ਹੈ। ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਨੇ ਗ੍ਰਨੇਡ ਸੁੱਟਿਆ, ਜਿਸ 'ਚ ਇਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਅੱਤਵਾਦੀਆਂ ਨੇ ਪੁਲਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਸੁੱਟਿਆ ਸੀ, ਜੋ ਕਿ ਕੂੜੇ ਦੇ ਇਕ ਡੱਬੇ 'ਚ ਜਾ ਡਿੱਗਾ। ਉਸ 'ਚ ਪਈ ਕੱਚ ਦੀ ਬੋਤਲ ਧਮਾਕਾ ਹੋਇਆ। ਜਵਾਨ ਬੋਤਲ ਫਟਣ ਤੋਂ ਬਾਅਦ ਹਵਾ 'ਚ ਉਡਦੇ ਉਸ ਦੇ ਟੁਕੜਿਆਂ ਦੀ ਵਜ੍ਹਾ ਕਰ ਕੇ ਜ਼ਖਮੀ ਹੋ ਗਿਆ, ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 

ਹਾਲਾਂਕਿ ਪੁਲਸ ਇਹ ਕਹਿ ਰਹੀ ਹੈ ਕਿ ਕੂੜੇ ਦੇ ਡੱਬੇ ਕੋਲ ਹੋਇਆ ਧਮਾਕਾ 'ਸ਼ੱਕੀ' ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸੁਰੱਖਿਆ ਕਰਮਚਾਰੀਆਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਸੁਰੱਖਿਆ ਫੋਰਸ ਨੇ ਖੇਤਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਪਰ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


author

Tanu

Content Editor

Related News