ਸ਼੍ਰੀਨਗਰ ਯੂਨੇਸਕੋ ਦੀ ''ਕ੍ਰਿਏਟਿਵ ਸਿਟੀਜ਼ ਨੈੱਟਵਰਕ'' ਦੀ ਸੂਚੀ ''ਚ ਹੋਇਆ ਸ਼ਾਮਲ, PM ਮੋਦੀ ਨੇ ਦਿੱਤੀ ਵਧਾਈ

11/09/2021 3:06:36 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਨਗਰ ਨੂੰ ‘ਯੂਨੇਸਕੋ ਕ੍ਰਿਏਟਿਵ ਸਿਟੀਜ਼ ਨੈੱਟਵਰਕ ਵਿੱਚ ਸ਼ਾਮਲ ਕੀਤੇ ਜਾਣ 'ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਦੇ ਜੀਵੰਤ ਸੱਭਿਆਚਾਰਕ ਕਦਰਾਂ-ਕੀਮਤਾਂ ਲਈ ਉਚਿਤ ਸਨਮਾਨ ਹੈ। ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਦੁਨੀਆ ਭਰ ਦੇ ਉਨ੍ਹਾਂ 49 ਸ਼ਹਿਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਸੋਮਵਾਰ ਨੂੰ ‘ਯੂਨੇਸਕੋ ਕ੍ਰਿਏਟਿਵ ਸਿਟੀਜ਼ ਨੈੱਟਵਰਕ ਵਿੱਚ ਸ਼ਾਮਲ ਕੀਤਾ ਗਿਆ।  

ਇਸ ਸੂਚੀ ਵਿੱਚ 246 ਸ਼ਹਿਰ ਪਹਿਲਾਂ ਤੋਂ ਹਨ। ਇਸ 49 ਸ਼ਹਿਰਾਂ ਨੂੰ ਇਸ ਸੂਚੀ ਵਿੱਚ ਯੂਨੇਸਕੋ ਦੇ ਡਾਇਰੈਕਟਰ-ਜਨਰਲ ਔਡਰੇ ਅਜ਼ੌਲੇ ਦੁਆਰਾ ‘‘ਵਿਕਾਸ ਦੇ ਕੇਂਦਰ ਵਿੱਚ ਸੱਭਿਆਚਾਰ ਅਤੇ ਰਚਨਾਤਮਕਤਾ ਨੂੰ ਬਣਾਏ ਰੱਖਣ ਦੀ ਉਨ੍ਹਾਂ ਦੀ ਵਚਨਬੱਧਤਾ ਅਤੇ ਗਿਆਨ ਅਤੇ ਚੰਗੀ ਪ੍ਰਥਾਵਾਂ ਨੂੰ ਸਾਂਝਾ ਕਰਨ ਸਬੰਧੀ ਮਾਨਤਾ ਦੇਣ ਤੋਂ ਬਾਅਦ ਸ਼ਾਮਲ ਕੀਤਾ ਗਿਆ। 

ਇਹ ਵੀ ਪੜ੍ਹੋ - ਫ਼ਲ ਵੇਚ ਗਰੀਬਾਂ ਲਈ ਖੋਲ੍ਹਿਆ ਸਕੂਲ, ਜਾਣੋ ਪਦਮਸ਼੍ਰੀ ਨਾਲ ਸਨਮਾਨਿਤ ਹਰੇਕਾਲਾ ਹਜੱਬਾ ਦੀ ਕਹਾਣੀ

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਇਸ ਗੱਲ ਦੀ ਖੁਸ਼ੀ ਹੈ ਕਿ ਸੁੰਦਰ ਸ਼ਹਿਰ ਸ਼੍ਰੀਨਗਰ ਨੂੰ ਯੂਨੇਸਕੋ ਕ੍ਰਿਏਟਿਵ ਸਿਟੀਜ਼ ਨੈੱਟਵਰਕ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਸ ਵਿੱਚ ਦਸਤਕਾਰੀ ਅਤੇ ਲੋਕ ਕਲਾਵਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ। ਉਨ੍ਹਾਂ ਲਿਖਿਆ, ‘‘ਇਹ ਸ਼੍ਰੀਨਗਰ ਦੇ ਜੀਵੰਤ ਸੱਭਿਆਚਾਰਕ ਕਦਰਾਂ-ਕੀਮਤਾਂ ਲਈ ਉਚਿਤ ਸਨਮਾਨ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਧਾਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News