ਸ਼੍ਰੀਨਗਰ ਤੋਂ ਡਾਕਟਰਾਂ ਨੂੰ ਖੇਤਰੀ ਕੋਵਿਡ ਕੇਂਦਰਾਂ ''ਚ ਭੇਜਣ ''ਤੇ ਉਮਰ ਅਬਦੁੱਲਾ ਨੇ ਚੁੱਕਿਆ ਸਵਾਲ

Friday, May 21, 2021 - 02:20 PM (IST)

ਸ਼੍ਰੀਨਗਰ ਤੋਂ ਡਾਕਟਰਾਂ ਨੂੰ ਖੇਤਰੀ ਕੋਵਿਡ ਕੇਂਦਰਾਂ ''ਚ ਭੇਜਣ ''ਤੇ ਉਮਰ ਅਬਦੁੱਲਾ ਨੇ ਚੁੱਕਿਆ ਸਵਾਲ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ ਨੇ ਸ਼੍ਰੀਨਗਰ ਦੇ ਤਿੰਨ ਹਸਪਤਾਲਾਂ ਤੋਂ ਡਾਕਟਰਾਂ ਦੀ ਇਕ ਟੀਮ ਨੂੰ ਕਸ਼ਮੀਰ ਦੇ ਖੇਤਰੀ ਕੋਵਿਡ ਕੇਂਦਰਾਂ 'ਚ ਭੇਜਣ ਦੇ ਪ੍ਰਸ਼ਾਸਨ ਦੇ ਫ਼ੈਸਲੇ 'ਤੇ ਸਵਾਲ ਚੁੱਕਦੇ ਹੋਏ ਪੁੱਛਿਆ ਹੈ ਕਿ ਕੀ ਇਨ੍ਹਾਂ ਸੰਸਥਾਵਾਂ 'ਚ ਦੂਜੀ ਜਗ੍ਹਾ ਭੇਜਣ ਲਈ ਡਾਕਟਰ ਅਤੇ ਕਰਮੀ ਵਾਧੂ ਹਨ। ਉਮਰ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ,''ਇਨ੍ਹਾਂ ਹਸਪਤਾਲਾਂ 'ਚ ਡਾਕਟਰਾਂ ਅਤੇ ਕਰਮੀਆਂ ਦੀ ਪਹਿਲਾਂ ਤੋਂ ਹੀ ਘਾਟ ਹੈ।''

PunjabKesariਉਨ੍ਹਾਂ ਕਿਹਾ,''ਕੀ ਸੰਸਥਾਵਾਂ 'ਚ ਅਸਲ 'ਚ ਡਾਕਟਰ ਅਤੇ ਕਰਮੀ ਜ਼ਿਆਦਾ ਹਨ, ਜਿਨ੍ਹਾਂ ਨੂੰ ਇਨ੍ਹਾਂ ਟੀਮਾਂ ਨਾਲ ਭੇਜਿਆ ਸਕਦਾ ਹੈ। ਸਾਰੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਹਸਪਤਾਲਾਂ 'ਚ ਡਾਕਟਰਾਂ ਅਤੇ ਕਰਮੀਆਂ ਦੀ ਪਹਿਲਾਂ ਤੋਂ ਹੀ ਘਾਟ ਹੈ।'' ਉਨ੍ਹਾਂ ਨੇ ਇਹ ਗੱਲ ਪ੍ਰਦੇਸ਼ ਸਰਕਾਰ ਦੇ ਐੱਸ.ਕੇ. ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ (ਐੱਸ.ਕੇ.ਆਈ.ਐੱਮ.ਐੱਸ.) ਸੌਰਾ, ਐੱਸ.ਕੇ.ਆਈ.ਐੱਮ.ਐੱਸ. ਬੇਮਿਨਾ ਅਤੇ ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) ਸ਼੍ਰੀਨਗਰ ਤੋਂ ਡਾਕਟਰਾਂ ਦੀਆਂ ਟੀਮਾਂ ਨੂੰ ਕਸ਼ਮੀਰ ਦੇ ਖੇਤਰੀ ਕੋਵਿਡ ਦੇਖਭਾਲ ਕੇਂਦਰਾਂ 'ਚ ਭੇਜਣ ਦੇ ਫ਼ੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਹੀ।


author

DIsha

Content Editor

Related News