ਕਸ਼ਮੀਰ ''ਚ ਛਾਈ ਸੰਘਣੀ ਧੁੰਦ, ਉਡਾਣਾਂ ਪ੍ਰਭਾਵਿਤ
Saturday, Jan 04, 2025 - 01:27 PM (IST)
ਸ਼੍ਰੀਨਗਰ- ਕਸ਼ਮੀਰ ਘਾਟੀ ਦੇ ਕੁਝ ਹਿੱਸਿਆਂ 'ਚ ਸ਼ਨੀਵਾਰ ਨੂੰ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਸ਼੍ਰੀਨਗਰ ਹਵਾਈ ਅੱਡੇ 'ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਸ਼੍ਰੀਨਗਰ ਸਮੇਤ ਕਸ਼ਮੀਰ 'ਚ ਸੰਘਣੀ ਧੁੰਦ ਛਾਈ ਰਹੀ। ਉਨ੍ਹਾਂ ਕਿਹਾ ਕਿ ਧੁੰਦ ਕਾਰਨ ਖਰਾਬ ਵਜ਼ੀਬਿਲਟੀ ਕਾਰਨ ਹਵਾਈ ਅੱਡੇ 'ਤੇ ਕੰਮਕਾਜ ਪ੍ਰਭਾਵਿਤ ਹੋਇਆ ਹੈ ਅਤੇ ਸਵੇਰ ਦੀਆਂ ਸਾਰੀਆਂ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਨਗਰ ਹਵਾਈ ਅੱਡੇ 'ਤੇ ਖਰਾਬ ਵਜ਼ੀਬਿਲਟੀ ਕਾਰਨ ਹੁਣ ਤੱਕ ਕੋਈ ਵੀ ਉਡਾਣ ਨਹੀਂ ਪਹੁੰਚੀ ਹੈ ਅਤੇ ਨਾ ਹੀ ਰਵਾਨਾ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਵਿਜ਼ੀਬਿਲਟੀ ਵਿਚ ਸੁਧਾਰ ਹੋਣ ਤੱਕ ਸਾਰੀਆਂ ਏਅਰਲਾਈਨਾਂ ਨੇ ਆਪਣੀਆਂ ਸਵੇਰ ਦੀਆਂ ਉਡਾਣਾਂ 'ਚ ਫੇਰਬਦਲ ਕਰ ਦਿੱਤਾ ਹੈ। ਸ਼੍ਰੀਨਗਰ ਹਵਾਈ ਅੱਡੇ 'ਤੇ ਧੁੰਦ ਕਾਰਨ ਹਵਾਈ ਆਵਾਜਾਈ ਲਗਾਤਾਰ ਦੂਜੇ ਦਿਨ ਵੀ ਪ੍ਰਭਾਵਿਤ ਰਹੀ।