ਸ਼੍ਰੀਨਗਰ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ 'ਤੇ ਡਿੱਗਿਆ ਵੱਡਾ ਪੱਥਰ, 3 ਲੋਕਾਂ ਦੀ ਮੌਕੇ 'ਤੇ ਮੌਤ
Monday, Jun 17, 2024 - 03:42 PM (IST)
ਨੈਸ਼ਨਲ ਡੈਸਕ : ਸ਼੍ਰੀਨਗਰ-ਲੇਹ ਹਾਈਵੇ 'ਤੇ ਜ਼ੋਜਿਲਾ ਇਲਾਕੇ 'ਚ ਇਕ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿੱਚ ਇੱਕ ਆਲਟੋ ਕਾਰ ’ਤੇ ਵੱਡਾ ਪੱਥਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪਾਣੀ ਮਥਾ ਨੇੜੇ ਜ਼ੋਜਿਲਾ 'ਚ ਵਾਪਰੀ ਹੈ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਜਾਣਕਾਰੀ ਮੁਤਾਬਕ ਮਟਾਯਾਨ ਤੋਂ ਸ਼੍ਰੀਨਗਰ ਆ ਰਹੀ ਇਕ ਆਲਟੋ ਕਾਰ 'ਤੇ ਅਚਾਨਕ ਇਕ ਵੱਡਾ ਪੱਥਰ ਡਿੱਗ ਗਿਆ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਮਦਦ ਲਈ ਮੌਕੇ 'ਤੇ ਪਹੁੰਚੀ ਸੋਨਮਰਗ ਮੈਡੀਕਲ ਟੀਮਾਂ, ਸੋਨਮਰਗ ਪੁਲਸ ਅਤੇ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ: 2 ਵੱਡੇ ਭਰਾਵਾਂ ਨੇ ਛੋਟੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਤਿੰਨ ਮ੍ਰਿਤਕਾਂ ਦੀ ਪਛਾਣ 40 ਸਾਲਾ ਗੁਲਾਮ ਮੋਹੀਉਦੀਨ ਸ਼ੇਖ ਪੁੱਤਰ ਗੁਲਾਮ ਹੁਸੈਨ ਸ਼ੇਖ, 38 ਸਾਲਾ ਸਈਦਾ ਬੇਗਮ ਪੁੱਤਰੀ ਗੁਲਾਮ ਮੋਹੀਉਦੀਨ ਅਤੇ 14 ਸਾਲਾ ਜੀਸ਼ਾਨ ਮੁਹੰਮਦੂਦੀਨ ਪੁੱਤਰ ਗੁਲਾਮ ਮੋਹੀਉਦੀਨ ਸ਼ੇਖ ਵਜੋਂ ਕੀਤੀ ਹੈ। ਸਾਰੇ ਮ੍ਰਿਤਕ ਮਟਾਯਨ ਦਰਾਸ ਕਾਰਗਿਲ ਦੇ ਰਹਿਣ ਵਾਲੇ ਹਨ। ਜ਼ਖ਼ਮੀਆਂ ਦੀ ਪਛਾਣ ਡਰਾਈਵਰ ਅਬੂ ਮਜੀਦ ਭੱਟ ਪੁੱਤਰ ਗੁਲਾਮ ਮੁਹੰਮਦ ਭੱਟ, ਸਾਹਿਲ ਅਹਿਮਦ ਭੱਟ ਪੁੱਤਰ ਗੁਲਾਮ ਮੁਹੰਮਦ ਭੱਟ ਅਤੇ ਰਾਬੀਆ ਮੋਹੀਉਦੀਨ ਪੁੱਤਰੀ ਗੁਲਾਮ ਮੋਹੀਉਦੀਨ ਵਾਸੀ ਮਤਾਯਾਨ ਦਰਾਸ, ਕਾਰਗਿਲ ਵਜੋਂ ਹੋਈ ਹੈ। ਫਿਲਹਾਲ ਸੋਨਮਰਗ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਅਪਾਰਟਮੈਂਟ 'ਚੋਂ ਬਰਾਮਦ ਹੋਈਆਂ ਤਿੰਨ ਭੈਣਾਂ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8