ਸ਼੍ਰੀਨਗਰ: ਮੁਕਾਬਲੇ ''ਚ ਅੱਤਵਾਦੀ ਢੇਰ, ਇੱਕ ਪੁਲਸ ਮੁਲਾਜ਼ਮ ਦੀ ਗਈ ਜਾਨ

08/30/2020 3:02:28 AM

ਸ਼੍ਰੀਨਗਰ - ਸ਼੍ਰੀਨਗਰ ਮੁਕਾਬਲੇ 'ਚ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ ਗਿਆ ਹੈ। ਸ਼੍ਰੀਨਗਰ ਸ਼ਹਿਰ ਦੇ ਬਾਹਰੀ ਇਲਾਕੇ ਪੰਥਾ ਚੌਕ 'ਚ ਸ਼ਨੀਵਾਰ ਦੀ ਦੇਰ ਰਾਤ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਅਤੇ ਪੁਲਸ ਦੀ ਸੰਯੁਕਤ ਨਾਕਾ ਪਾਰਟੀ 'ਤੇ ਹਮਲਾ ਕੀਤਾ ਸੀ। ਸੁਰੱਖਿਆ ਬਲਾਂ ਨੇ ਜਵਾਬ ਦਿੱਤਾ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਬਾਅਦ ਹੋਏ ਮੁਕਾਬਲੇ 'ਚ ਇੱਕ ਅੱਤਵਾਦੀ ਮਾਰਿਆ ਗਿਆ। ਮੁਹਿੰਮ 'ਚ ਇੱਕ ਪੁਲਸ ਮੁਲਾਜ਼ਮ ਏ.ਐੱਸ.ਆਈ. ਬਾਬੂ ਰਾਮ ਦੀ ਜਾਨ ਚੱਲੀ ਗਈ। ਮੁਹਿੰਮ ਜਾਰੀ ਹੈ।

ਦੱਸਦੇ ਹਨ ਕਿ ਬਾਇਕ ਸਵਾਰ ਦੋ ਅੱਤਵਾਦੀਆਂ ਨੇ 61 ਬਟਾਲੀਅਨ ਸੀ.ਆਰ.ਪੀ.ਐੱਫ. ਅਤੇ ਪੁਲਸ ਦੀ ਸੰਯੁਕਤ ਪਾਰਟੀ 'ਤੇ ਗੋਲੀਆਂ ਚਲਾਈਆਂ। ਘਟਨਾ ਦੇ ਤੁਰੰਤ ਬਾਅਦ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪਰੇਸ਼ਨ ਚਲਾਇਆ ਗਿਆ।
 


Inder Prajapati

Content Editor

Related News