CRPF ''ਤੇ ਪੈਟਰੋਲ ਬੰਬ ਨਾਲ ਹਮਲਾ, ਇਕ ਜਵਾਨ ਜਖ਼ਮੀ

Monday, Nov 27, 2017 - 08:47 PM (IST)

CRPF ''ਤੇ ਪੈਟਰੋਲ ਬੰਬ ਨਾਲ ਹਮਲਾ, ਇਕ ਜਵਾਨ ਜਖ਼ਮੀ

ਸ਼੍ਰੀਨਗਰ — ਸ਼੍ਰੀਨਗਰ ਦੇ ਸਫਾਕਦਲ ਖੇਤਰ 'ਚ ਅੱਜ ਸੀ. ਆਰ. ਪੀ. ਐਫ.(ਕੇਂਦਰੀ ਰਿਜ਼ਰਵ ਪੁਲਸ ਫੋਰਸ) 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਇਕ ਜਵਾਨ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਕੁੱਝ ਅਣਪਛਾਤੇ ਸ਼ਰਾਰਤੀ ਤੱਤਾਂ ਨੇ ਮਲਿਕ ਅੰਗਨ ਕਲੌਨੀ 'ਚ ਡਿਊਟੀ 'ਤੇ ਤਾਇਨਾਤ ਸੀ. ਆਰ. ਪੀ. ਐਫ. ਕਰਮਚਾਰੀ 'ਤੇ ਪੈਟਰੋਲ ਬੰਬ ਸੁੱਟਿਆ। ਜਿਸ ਦੌਰਾਨ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।


Related News