ਸ਼੍ਰੀਗੰਗਾਨਗਰ ਸੈਕਟਰ ''ਚ ਗੋਲੀਬਾਰੀ, ਫਿਰ ਦਿੱਸਿਆ ਸ਼ੱਕੀ ਡਰੋਨ
Tuesday, Mar 12, 2019 - 01:27 PM (IST)

ਸ਼੍ਰੀਗੰਗਾਨਗਰ— ਸਰਹੱਦੀ ਸ਼੍ਰੀਗੰਗਾਨਗਰ ਸੈਕਟਰ 'ਚ ਮੰਗਲਵਾਰ ਦੀ ਸਵੇਰ ਫਿਰ ਸ਼ੱਕੀ ਡਰੋਨ ਦਿੱਸਿਆ ਅਤੇ ਗੋਲੀਬਾਰੀ ਹੋਈ, ਜਿਸ ਨਾਲ ਪਿੰਡ ਵਾਲੇ ਡਰ ਗਏ। ਪੁਲਸ ਅਨੁਸਾਰ ਸ਼੍ਰੀਗੰਗਾਨਗਰ ਜ਼ਿਲੇ ਦੇ ਹਿੰਦੂਮਲਕੋਟ ਥਾਣਾ ਖੇਤਰ 'ਚ ਗੰਗ ਕੈਨਾਲ ਦੇ ਬਾਈਫਿਰਕੇਸ਼ਨ ਹੈੱਡ ਦੇ ਨੇੜੇ-ਤੇੜੇ ਕਰੀਬ 6 ਤੋਂ 6.30 ਵਜੇ ਤੱਕ ਅੱਧੇ ਘੰਟੇ ਧਮਾਕਿਆਂ ਅਤੇ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਰਹੀ।
ਸੂਤਰਾਂ ਅਨੁਸਾਰ ਸਰਹੱਦ 'ਤੇ ਸ਼ੱਕੀ ਡਰੋਨ (ਯੂ.ਏ.ਵੀ.) ਦਿਖਾਈ ਦੇਣ 'ਤੇ ਇਹ ਆਵਾਜ਼ ਆਉਣ ਲੱਗੀ। ਸਵੇਰੇ-ਸਵੇਰੇ ਧਮਾਕਿਆਂ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਨਾਲ ਪਿੰਡ ਵਾਲੇ ਡਰ ਗਏ। 2 ਦਿਨ ਪਹਿਲਾਂ ਵੀ ਇਸੇ ਖੇਤਰ 'ਚ ਧਮਾਕੇ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਡਰੋਨ ਨੂੰ ਹਵਾ 'ਚ ਹੀ ਉੱਡਾ ਦਿੱਤਾ ਗਿਆ ਪਰ ਅਜੇ ਅਧਿਕਾਰਤ ਰੂਪ ਨਾਲ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਬੀਤੇ 3-4 ਦਿਨਾਂ ਦੌਰਾਨ ਸ਼੍ਰੀਗੰਗਾਨਗਰ ਸੈਕਟਰ 'ਚ ਸਰਹੱਦ 'ਤੇ ਸ਼ੱਕੀ ਡਰੋਨ ਭਾਰਤੀ ਫੌਜ ਵਲੋਂ ਹਵਾ 'ਚ ਹੀ ਨਸ਼ਟ ਕੀਤੇ ਜਾ ਰਹੇ ਹਨ। ਹੁਣ ਤੱਕ 5 ਡਰੋਨ ਸ਼੍ਰੀਗੰਗਾਨਗਰ ਜ਼ਿਲੇ ਨਾਲ ਲੱਗਦੀ ਸਰਹੱਦ 'ਤੇ ਮਾਰ ਸੁੱਟੇ ਹਨ।