ਡੇਢ ਕਰੋੜ ਦੀ ਲਾਗਤ ਨਾਲ ਸ਼੍ਰੀਗੰਗਾਨਗਰ ''ਚ ਬਣੇਗਾ ਭਾਜਪਾ ਦਾ ਜ਼ਿਲਾ ਦਫ਼ਤਰ

09/04/2019 1:00:21 PM

ਸ਼੍ਰੀਗੰਗਾਨਗਰ— ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲਾ ਦਫ਼ਤਰ ਭਵਨ ਦਾ ਨਿਰਮਾਣ ਕਰਵਾਇਆ ਜਾਵੇਗਾ। ਭਾਜਪਾ ਸੂਤਰਾਂ ਅਨੁਸਾਰ ਇਸ ਦੇ ਨਿਰਮਾਣ ਸੰਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਲਈ ਇਕ ਕਮੇਟੀ ਬਣਾਈ ਗਈ ਹੈ, ਜਿਸ ਦਾ ਕਨਵੀਨਰ ਨਗਰ ਵਿਕਾਸ ਨਿਆਸ ਦੇ ਸਾਬਕਾ ਪ੍ਰਧਾਨ ਸੰਜੇ ਮਹਿਪਾਲ ਨੂੰ ਬਣਾਇਆ ਗਿਆ ਹੈ।

ਭਾਜਪਾ ਨੇ ਪ੍ਰਦੇਸ਼ 'ਚ ਆਪਣੇ ਪਿਛਲੇ ਸ਼ਾਸਨਕਾਲ ਦੌਰਾਨ ਲਗਭਗ ਸਾਰੇ ਜ਼ਿਲਾ ਹੈੱਡ ਕੁਆਰਟਰਾਂ 'ਤੇ ਪਾਰਟੀ ਦਫ਼ਤਰ ਬਣਾਉਣ ਲਈ ਜ਼ਮੀਨਾਂ ਖਰੀਦੀਆਂ ਸਨ। ਸ਼੍ਰੀਗੰਗਾਨਗਰ 'ਚ ਸੂਰਤਗੜ੍ਹ ਮਾਰਗ ਤੋਂ ਸਛਵਾਵਨਾ ਨਗਰ ਨੂੰ ਜਾਣ ਵਾਲੇ ਮਾਰਗ 'ਤੇ ਲਗਭਗ 2 ਹਜ਼ਾਰ ਵਰਗ ਮੀਟਰ ਜ਼ਮੀਨ ਇਸ ਲਈ ਖਰੀਦੀ ਗਈ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਜੈਪੁਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਪ੍ਰਦੇਸ਼ ਦੇ ਸਾਰੇ ਜ਼ਿਲਿਆਂ 'ਚ ਬਣਨ ਵਾਲੇ ਪਾਰਟੀ ਦਫ਼ਤਰਾਂ ਦਾ ਨੀਂਹ ਪੱਥਰ ਰੱਖਿਆ ਸੀ। ਹਨੂੰਮਾਨਗੜ੍ਹ 'ਚ ਪਿਛਲੇ ਹਫ਼ਤੇ ਦਫ਼ਤਰ ਲਈ ਜ਼ਮੀਨ ਪੂਜਨ ਹੋ ਚੁਕਿਆ ਹੈ।


DIsha

Content Editor

Related News