ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ 10 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ
Friday, Nov 17, 2017 - 04:21 AM (IST)

ਨਾਗਪਟੀਨਮ — ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਆਪਣੇ ਪਾਣੀ ਖੇਤਰ 'ਚ ਕਥਿਤ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਹੇਠ 10 ਭਾਰਤੀ ਮਛੇਰਿਆਂ ਨੂੰ ਵੀਰਵਾਰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਗਿਆ।
ਇਸ ਦੌਰਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਨੇ ਭਾਰਤੀ ਕੋਸਟਲ ਗਾਰਡਾਂ ਵਲੋਂ 2 ਮਛੇਰਿਆਂ 'ਤੇ ਕਥਿਤ ਰੂਪ ਨਾਲ ਗੋਲੀ ਚਲਾਏ ਜਾਣ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਉਠਾਇਆ ਹੈ ਅਤੇ ਮੰਗ ਕੀਤੀ ਹੈ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਭਵਿੱਖ 'ਚ ਅਜਿਹੀ ਘਟਨਾ ਮੁੜ ਤੋਂ ਨਾ ਵਾਪਰੇ। ਉਕਤ ਘਟਨਾ 13 ਨਵੰਬਰ ਨੂੰ ਵਾਪਰੀ ਸੀ।