ਸ਼੍ਰੀਲੰਕਾਈ ਨੇਵੀ ਫੌਜ ਨੇ ਤਾਮਿਲਨਾਡੂ ਦੇ 8 ਮਛੇਰਿਆਂ ਨੂੰ ਕੀਤਾ ਗ੍ਰਿਫਤਾਰ

07/22/2017 4:47:58 AM

ਰਾਮੇਸ਼ਵਰਮ— ਸ਼੍ਰੀਲੰਕਾਈ ਨੇਵੀ ਫੌਜ ਨੇ ਆਪਣੇ ਜਲ ਖੇਤਰ 'ਚ ਮੱਛੀ ਫੜ੍ਹਨ ਦੇ ਦੋਸ਼ 'ਚ ਤਾਮਿਲਨਾਡੂ ਦੇ 8 ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਹੀਨੇ ਇਹ ਅਜਿਹੀ ਪੰਜਵੀਂ ਘਟਨਾ ਹੈ। ਨਾਗਾਪੱਟਨਮ ਦੇ ਸੰਯੁਕਤ ਮੱਛੀ ਪਾਲਣ ਨਿਦੇਸ਼ਕ ਅਮਲਾ ਜੇਵਿਅਰ ਨੇ ਦੱਸਿਆ ਕਿ ਸ਼ਰੀਲੰਕਾਈ ਤਟ ਨੇੜੇ ਨੇਦੁਨਤੀਵੂ 'ਚ ਮੱਛੀ ਫੜ੍ਹਨ ਲਈ ਨਾਗਾਪੱਟਨਮ ਦੇ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਕਾਂਕੇਸਨਥੁਰਈ ਬੰਦਰਗਾਹ ਲਿਜਾਇਆ ਗਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਨੇ ਸਮੁੰਦਰ 'ਚ ਵਾਰ-ਵਾਰ ਹੋਣ ਵਾਲੀ ਗ੍ਰਿਫਤਾਰੀਆਂ ਦਾ ਸਥਾਈ ਹੱਲ ਲੱਭਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ ਉਨ੍ਹਾਂ ਤੋਂ ਦਖਲਅੰਦਾਜੀ ਦੀ ਮੰਗ ਕੀਤੀ ਹੈ।


Related News