ਐੱਮ. ਕਰੁਣਾਨਿਧੀ ਦੀ ਮੌਤ 'ਤੇ ਸ਼੍ਰੀਲੰਕਾਈ ਆਗੂਆਂ ਨੇ ਪ੍ਰਗਟ ਕੀਤਾ ਸੋਗ

Wednesday, Aug 08, 2018 - 04:15 PM (IST)

ਐੱਮ. ਕਰੁਣਾਨਿਧੀ ਦੀ ਮੌਤ 'ਤੇ ਸ਼੍ਰੀਲੰਕਾਈ ਆਗੂਆਂ ਨੇ ਪ੍ਰਗਟ ਕੀਤਾ ਸੋਗ

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ, ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਅਤੇ ਕਈ ਹੋਰ ਆਗੂਆਂ ਨੇ ਤਾਮਿਲਨਾਡੂ ਦੇ ਸਾਬਕਾ ਮੁਖ ਮੰਤਰੀ ਐੱਮ. ਕਰੁਣਾਨਿਧੀ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ। ਸਿਨੇਮਾ ਅਤੇ ਰਾਜਨੀਤੀ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰ ਕੇ ਸਾਰਿਆਂ ਨੇ ਸੋਗ ਪ੍ਰਗਟ ਕੀਤਾ। ਤਾਮਿਲਨਾਡੂ ਦੇ 5 ਵਾਰ ਮੁਖ ਮੰਤਰੀ ਰਹਿ ਚੁੱਕੇ 94 ਸਾਲਾ ਕਰੁਣਾਨਿਧੀ ਨੇ ਕੱਲ ਸ਼ਾਮ 6:10 'ਤੇ ਚੇਨਈ ਦੇ ਕਾਵੇਰੀ ਹਸਪਤਾਲ ਵਿਚ ਅਖੀਰੀ ਸਾਹ ਲਿਆ। ਉਹ ਬੀਤੇ 11 ਦਿਨਾਂ ਤੋਂ ਹਸਪਤਾਲ ਵਿਚ ਭਰਤੀ ਸਨ। 

ਸਿਰੀਸੈਨਾ ਨੇ ਟਵੀਟ ਕਰ ਕੇ ਕਿਹਾ,''ਤਾਮਿਲਨਾਡੂ ਦੇ ਸਾਬਕਾ ਮੁਖ ਮੰਤਰੀ ਅਤੇ ਸੀਨੀਅਰ ਆਗੂ ਐੱਮ. ਕਰੁਣਾਨਿਧੀ ਦੀ ਮੌਤ ਨਾਲ ਮੈਂ ਬਹੁਤ ਦੁਖੀ ਹਾਂ। ਅੰਨਾ ਦੀ ਮੌਤ ਨਾਲ ਦੁਖੀ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਮੈਂ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ।'' ਪ੍ਰਧਾਨ ਮੰਤਰੀ ਰਾਨਿਲ ਵਿਕਰਸਸਿੰਘੇ ਨੇ ਕਿਹਾ ਕਿ ਉਨ੍ਹਾਂ ਨੇ ਐੱਮ. ਕਰੁਣਾਨਿਧੀ ਦੇ ਪਿਤਾ ਨਾਲ ਸੋਗ ਪ੍ਰਗਟ ਕੀਤਾ। ਰਾਜਪਕਸ਼ੇ ਨੇ ਟਵੀਟ ਕੀਤਾ,''ਤਾਮਿਲ ਸਾਹਿਤ, ਸਿਨੇਮਾ ਅਤੇ ਰਾਜਨੀਤੀ ਵਿਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਮੈਂ ਉਨ੍ਹਾਂ ਦੀ ਮੌਤ 'ਤੇ ਸੋਗ ਜ਼ਾਹਰ ਕਰਨ ਵਾਲੇ ਲੱਖਾਂ ਲੋਕਾਂ ਨਾਲ ਸੋਗ ਪ੍ਰਗਟ ਕਰਦਾ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਤਾਮਿਲਨਾਡੂ ਦੇ ਲੋਕਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।'' ਸ਼੍ਰੀਲੰਕਾ ਦੀ ਮੁੱਖ ਪਾਰਟੀ ਸ਼੍ਰੀਲੰਕਾ ਮੁਸਲਿਮ ਕਾਂਗਰਸ ਦੇ ਨੇਤਾ ਰਾਫ ਹਕੀਮ ਨੇ ਟਵੀਟ ਕੀਤਾ,''ਇਕ ਕਲਾਕਾਰ ਅਤੇ ਇਕ ਸਿਆਸੀ ਚਿੰਤਕ ਦੇ ਰੂਪ ਵਿਚ ਉਨ੍ਹਾਂ ਦੇ ਯੋਗਦਾਨ ਦੀ ਕੋਈ ਤੁਲਨਾ ਨਹੀਂ ਹੈ। ਉਨ੍ਹਾਂ ਦੀ ਮੌਤ ਦੇ ਨਾਲ ਤਾਮਿਲਨਾਡੂ ਦੇ ਸਿਆਸੀ ਇਤਿਹਾਸ ਦਾ ਇਕ ਹੋਰ ਮਹੱਤਵਪੂਰਣ ਪੜਾਅ ਖਤਮ ਹੋ ਗਿਆ।''


Related News