ਸ਼੍ਰੀਲੀਲਾ ਨੇ ਸੌਂਗ ‘ਕਿਸਿਕ’ ਦੇ ਰਿਲੀਜ਼ ਤੋਂ ਪਹਿਲਾਂ ਵਾਰਾਣਸੀ ’ਚ ਲਿਆ ਆਸ਼ੀਰਵਾਦ
Saturday, Nov 23, 2024 - 09:53 AM (IST)
ਮੁੰਬਈ (ਬਿਊਰੋ) - ਫਿਲਮ ‘ਪੁਸ਼ਪਾ-2 : ਦਿ ਰੂਲ’ ਦੇ ਸੌਂਗ ‘ਕਿਸਿਕ’ ਦੇ ਲਾਂਚ ਤੋਂ ਪਹਿਲਾਂ ਸ਼੍ਰੀਲੀਲਾ ਨੇ ਵਾਰਾਣਸੀ ਪਹੁੰਚ ਕੇ ਰੱਬ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਸ਼੍ਰੀਲੀਲਾ ਦੀ ਮਾਂ ਵੀ ਉਨ੍ਹਾਂ ਦੇ ਨਾਲ ਸੀ। ਸ਼੍ਰੀਲੀਲਾ ਹਮੇਸ਼ਾ ਆਪਣੀ ਸ਼ਾਨਦਾਰ ਮੌਜੂਦਗੀ ਤੇ ਸ਼ਾਨਦਾਰ ਡਾਂਸ ਮੂਵਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੀ ਹੈ।
ਉਹ ਮਹੇਸ਼ ਬਾਬੂ ਦੇ ਨਾਲ ‘ਗੁੰਟੂਰ ਕਰਮ’ ਦੇ ਪ੍ਰਸਿੱਧ ਗੀਤ ‘ਕੁਰਚੀ ਮਦਥਾਪੇਟੀ’ ਨਾਲ ਮਸ਼ਹੂਰ ਹੋਈ ਸੀ। ਹੁਣ ਉਹ ਇਕ ਹੋਰ ਐਪਿਕ ਡਾਂਸ ਨੰਬਰ ਦੇ ਨਾਲ ‘ਪੁਸ਼ਪਾ-2: ਦਿ ਰੂਲ’ ’ਚ ਵਾਪਸ ਆ ਰਹੀ ਹੈ, ਜੋ ਇਸ ਸਾਲ ਦੀ ਸਭ ਤੋਂ ਵੱਡੀ ਫਿਲਮ ਹੈ।
ਕੌਮੀ ਪੁਰਸਕਾਰ ਜੇਤੂ ਅਤੇ ਸ਼ਾਨਦਾਰ ਡਾਂਸਰ ਅੱਲੂ ਅਰਜੁਨ ਨਾਲ ਸਟੇਜ ’ਤੇ ਨਜ਼ਰ ਆਉਣ ਵਾਲੀ ਸ਼੍ਰੀਲੀਲਾ ਆਪਣੀ ਜ਼ਬਰਦਸਤ ਪ੍ਰਫਾਰਮੈਂਸ ਨਾਲ ਪਰਦੇ ’ਤੇ ਧੁੰਮਾਂ ਪਾਉਣ ਜਾ ਰਹੀ ਹੈ। ਹੁਣ ਸਭ ਦੀਆਂ ਨਜ਼ਰਾਂ 'ਪੁਸ਼ਪਾ 2 : ਦਿ ਰੂਲ' ਦੇ ਗੀਤ ‘ਕਿਸਿਕ’ ’ਤੇ ਹਨ, ਜਿਸ ਵਿਚ ਉਸ ਦੀ ਆਉਣ ਵਾਲੀ ਪ੍ਰਫਾਰਮੈਂਸ ਇਕ ਹੋਰ ਸ਼ਾਨਦਾਰ ਧਮਾਕਾ ਕਰਨ ਦਾ ਵਾਅਦਾ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।