ਜਾਸੂਸੀ ਮਾਮਲਾ : ਕਾਂਗਰਸ ਦਾ ਦੋਸ਼, ਪ੍ਰਿਅੰਕਾ ਦਾ ਵੀ ਫੋਨ ਹੋਇਆ ਹੈਕ

11/03/2019 8:38:12 PM

ਨਵੀਂ ਦਿੱਲੀ — ਇਜ਼ਰਾਇਲੀ ਸਾਫਟਵੇਅਰ ਦੇ ਜ਼ਰੀਏ ਨੇਤਾਵਾਂ, ਪੱਤਰਕਾਰਾਂ ਅਤੇ ਐਕਟੀਵਿਸਟਾਂ ਦੀ ਜਾਸੂਸੀ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ਅਤੇ ਬੀਜੇਪੀ 'ਤੇ ਹਮਲਾ ਬੋਲਿਆ ਹੈ। ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਇਸ 'ਚ ਸਿੱਧਾ ਸਿੱਧਾ  ਸਰਕਾਰ ਸ਼ਾਮਲ ਹੈ। ਕਾਂਗਰਸ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਐਤਵਾਰ ਨੂੰ ਕਿਹਾ ਕਿ ਵਟਸਐਪ ਉਨ੍ਹਾਂ ਲੋਕਾਂ ਕੋਲ ਮੈਸੇਜ ਭੇਜ ਰਿਹਾ ਹੈ, ਜਿਨ੍ਹਾਂ ਦੇ ਫੋਨ ਹੈਕ ਹੋਏ ਸਨ। ਅਜਿਹਾ ਇਕ ਮੈਸੇਜ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਕਹਿ ਰਹੇ ਹਨ 'ਅਬਕੀ ਬਾਰ ਜਾਸੂਸੀ ਸਰਕਾਰ'। ਕਾਂਗਰਸ ਬੁਲਾਰਾ ਨੇ ਕਿਹਾ ਕਿ ਲੋਕ ਬੀਜੇਪੀ ਲਈ ਇਕ ਨਵੀਂ ਨਾਂ ਦੱਸ ਰਹੇ ਹਨ- 'ਭਾਰਤੀ ਜਾਸੂਸੀ ਪਾਰਟੀ'।

'ਸਿਰਫ ਸਰਕਾਰ ਨੂੰ ਵੇਚਿਆ ਜਾ ਸਕਦਾ ਹੈ ਪੇਗਾਸਸ ਸਪਾਇਵੇਅਰ'
ਪੱਤਰਕਾਰਾਂ, ਨੇਤਾਵਾਂ ਅਤੇ ਐਕਟੀਵਿਸਟਾਂ ਦੀ ਜਾਸੂਸੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸੁਰਜੇਵਾਲਾ ਨੇ ਕਿਹਾ ਕਿ ਪੇਗਾਸਸ ਸਪਾਇਵੇਅਰ ਸਿਰਫ ਅਤੇ ਸਿਰਫ ਸਰਕਾਰ ਨੂੰ ਵੇਚਿਆ ਜਾ ਸਕਦਾ ਹੈ, ਕਿਸੇ ਹੋਰ ਨੂੰ ਨਹੀਂ। ਉਨ੍ਹਾਂ ਕਿਹਾ ਕਿ 2019 ਦੇ ਸੰਸਦੀ ਚੋਣ ਦੌਰਾਨ ਪੇਗਾਸਸ ਸਪਾਇਵੇਅਰ ਨਾਲ ਨੇਤਾਵਾਂ, ਪੱਤਰਕਾਰਾਂ ਅਤੇ ਐਕਟੀਵਿਸਟਾਂ ਦੇ ਫੋਨ ਨੂੰ ਟੇਪ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ।


Inder Prajapati

Content Editor

Related News