ਇਕ ਹੋਰ ਜਾਸੂਸ ਗ੍ਰਿਫ਼ਤਾਰ ! ਪਾਕਿਸਤਾਨ ਨੂੰ ਭੇਜਦਾ ਸੀ ਭਾਰਤ ਦੀ ਖ਼ੁਫ਼ੀਆ ਜਾਣਕਾਰੀ
Thursday, Oct 02, 2025 - 10:05 AM (IST)

ਨੈਸ਼ਨਲ ਡੈਸਕ- ਪਾਕਿਸਤਾਨ ਨੂੰ ਖੁਫਿਆ ਸੂਚਨਾਵਾਂ ਦੇਣ ਦੇ ਦੋਸ਼ ’ਚ ਪਲਵਲ ਪੁਲਸ ਨੇ ਇਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨੌਜਵਾਨ ਦੀ ਪਛਾਣ ਵਸੀਮ ਵਜੋਂ ਹੋਈ ਹੈ ਜੋ ਹਥੀਨ ਦੇ ਕੋਟ ਪਿੰਡ ਦਾ ਰਹਿਣ ਵਾਲਾ ਹੈ। ਇਹ ਗ੍ਰਿਫਤਾਰੀ 26 ਸਤੰਬਰ ਨੂੰ ਜਾਸੂਸੀ ਦੇ ਹੀ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਆਲੀ ਮੇਵ ਨਿਵਾਸੀ ਤੌਫੀਕ ਕੋਲੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਵਸੀਮ ਦਾ ਪਿਤਾ ਪਿੰਡ ’ਚ ਹਸਪਤਾਲ ਚਲਾਉਂਦਾ ਹੈ ਅਤੇ ਉਨ੍ਹਾਂ ਦੀ ਰਿਸ਼ਤੇਦਾਰੀ ਪਾਕਿਸਤਾਨ ’ਚ ਹੈ। ਵਸੀਮ 2021 ’ਚ ਆਪਣੀ ਰਿਸ਼ਤੇਦਾਰੀ ’ਚ ਪਾਕਿਸਤਾਨ ਜਾਣ ਲਈ ਵੀਜ਼ਾ ਬਣਵਾਉਣ ਦੌਰਾਨ ਪਾਕਿਸਤਾਨ ਦੂਤਘਰ ’ਚ ਤਾਇਨਾਤ ਦਾਨਿਸ਼ ਅਤੇ ਇਕ ਕਰਮਚਾਰੀ ਦੇ ਸੰਪਰਕ ’ਚ ਆਇਆ ਸੀ।
ਇਹ ਵੀ ਪੜ੍ਹੋ- ਦੁਸਹਿਰੇ ਤੋਂ ਪਹਿਲਾਂ Good News ! ਸਸਤਾ ਹੋਇਆ ਰੋਡਵੇਜ਼ ਬੱਸਾਂ ਦਾ ਸਫ਼ਰ
ਪਿਛਲੇ 4 ਸਾਲਾਂ ਤੋਂ ਵਸੀਮ ਵ੍ਹਟਸਐਪ ਰਾਹੀਂ ਉਨ੍ਹਾਂ ਦੇ ਸੰਪਰਕ ’ਚ ਸੀ। ਵਸੀਮ ਨੇ ਦਿੱਲੀ ਜਾ ਕੇ ਉਨ੍ਹਾਂ ਨੂੰ ਇਕ ਸਿਮ ਕਾਰਡ ਵੀ ਮੁਹੱਈਆ ਕਰਵਾਇਆ ਸੀ। ਜਾਂਚ ਟੀਮ ਨੂੰ ਵਸੀਮ ਦੇ ਫੋਨ ਤੋਂ ਕੁਝ ਵ੍ਹਟਸਐਪ ਚੈਟ ਮਿਲੀਆਂ ਹਨ ਅਤੇ ਕੁਝ ਸੰਵੇਦਨਸ਼ੀਲ ਨੰਬਰਾਂ ’ਤੇ ਕੀਤੀਆਂ ਗਈਆਂ ਚੈਟ ਡਿਲੀਟ ਹੋਈਆਂ ਮਿਲੀਆਂ ਹਨ। ਇਹ ਨੰਬਰ ਕਿਸਦੇ ਹਨ ਇਸਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਸ ਹੁਣ ਸਾਈਬਰ ਐਕਸਪਰਟ ਦੀ ਮਦਦ ਲੈ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e