ਰਾਹਤ ਦੀ ਖ਼ਬਰ: ਅਗਲੇ ਹਫ਼ਤੇ ਤੋਂ ਭਾਰਤ ’ਚ ਮਿਲਣ ਲੱਗੇਗੀ ‘ਸਪੁਤਨਿਕ-ਵੀ’ ਵੈਕਸੀਨ

Thursday, May 13, 2021 - 06:20 PM (IST)

ਰਾਹਤ ਦੀ ਖ਼ਬਰ: ਅਗਲੇ ਹਫ਼ਤੇ ਤੋਂ ਭਾਰਤ ’ਚ ਮਿਲਣ ਲੱਗੇਗੀ ‘ਸਪੁਤਨਿਕ-ਵੀ’ ਵੈਕਸੀਨ

ਨਵੀਂ ਦਿੱਲੀ– ਕੇਂਦਰੀ ਸਿਹਤ ਮੰਤਰਾਲਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਹੈ ਕਿ ਰੂਸੀ ਕੋਵਿਡ-19 ਵੈਕਸੀਨ ਸੁਪਤਨਿਕ-ਵੀ ਭਾਰਤ ਪਹੁੰਚ ਚੁੱਕੀ ਹੈ ਅਤੇ ਅਗਲੇ ਹਫ਼ਤੇ ਤੋਂ ਇਸ ਦੀ ਵਿਕਰੀ ਦੇਸ਼ ’ਚ ਸ਼ੁਰੂ ਹੋ ਜਾਵੇਗੀ। ਭਾਰਤ ਨੂੰ ਅਗਲੇ ਪੰਜ ਮਹੀਨਿਆਂ ’ਚ 2 ਬਿਲੀਅਨ ਖ਼ੁਰਾਕਾਂ ਮਿਲਣਗੀਆਂ ਜਿਸ ਤੋਂ ਬਾਅਦ ਦੇਸ਼ ’ਚ ਦੇਸੀ ਅਤੇ ਵਿਦੇਸ਼ੀ ਦੋਵੇਂ ਵੈਕਸੀਨ ਲੱਗਣ ਲੱਗਣਗੀਆਂ। 

ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਵੈਕਸੀਨੇਸ਼ਨ ਨੂੰ ਲੈ ਕੇ ਦੱਸਿਆ ਹੈ ਕਿ ਹੁਣ ਤਕ ਭਾਰਤ ’ਚ 17.72 ਕਰੋੜ ਲੋਕਾਂ ਨੂੰ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਜਿਨ੍ਹਾਂ ’ਚੋਂ 13.76 ਕਰੋੜ ਲੋਕਾਂ ਨੂੰ ਪਹਿਲੀ ਖ਼ੁਰਾਕ, ਉਥੇ ਹੀ 3.96 ਕਰੋੜ ਲੋਕਾਂ ਨੂੰ ਦੂਜੀ ਖ਼ੁਰਾਕ ਵੀ ਦਿੱਤੀ ਜਾ ਚੁੱਕੀ ਹੈ। 

PunjabKesari

ਅਕਤੂਬਰ ਤਕ ਭਾਰਤ ’ਚ ਹੋਣ ਲੱਗੇਗਾ ਸਪੁਤਨਿਕ-ਵੀ ਦਾ ਉਤਪਾਦਨ
ਸਪੁਤਨਿਕ-ਵੀ ਦਾ ਉਤਪਾਦਨ ਭਾਰਤ ’ਚ ਅਕਤੂਬਰ ਤਕ ਹੋਣ ਲੱਗੇਗਾ। ਮੰਤਰਾਲਾ ਦਾ ਕਹਿਣਾ ਹੈ ਕਿ ਸੂਬੇ ਦੀ ਖੁਦਮੁਖਤਿਆਰੀ ਚਾਹੁੰਦੀ ਸੀ ਕਿ ਡਬਲਯੂ.ਐੱਚ.ਓ. ਤੋਂ ਮਨਜ਼ੂਰ ਟੀਕੇ ਨੂੰ ਹੀ ਭਾਰਤ ਮਨਜ਼ੂਰੀ ਮਿਲੇ। ਜਨਤਾ ਅਤੇ ਸੂਬਿਆਂ ਦੀ ਮੰਗ ਅਤੇ ਲੋੜ ’ਤੇ ਇਹ ਕਦਮ ਚੁੱਕੇ ਗਏ ਹਨ। 


author

Rakesh

Content Editor

Related News