ਦੀਵਾਲੀ ਨੇੜੇ ਜੰਮੂ ’ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ, ਟਿਫਨ ਬਾਕਸ ’ਚੋਂ ਮਿਲਿਆ 2 ਕਿਲੋ IED

Sunday, Nov 05, 2023 - 10:21 AM (IST)

ਜੰਮੂ (ਨਿਸ਼ਚਯ) - ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਜੰਮੂ ਵਿਚ ਦਹਿਸ਼ਤ ਫੈਲਾਉਣ ਦੀ ਰਚੀ ਗਈ ਵੱਡੀ ਸਾਜ਼ਿਸ਼ ਨੂੰ ਸੁਰੱਖਿਆ ਫੋਰਸਾਂ ਦੀ ਚੌਕਸੀ ਸਦਕਾ ਨਾਕਾਮ ਕਰ ਦਿੱਤਾ ਗਿਆ ਹੈ। ਸ਼ਨੀਵਾਰ ਜੰਮੂ-ਕਸ਼ਮੀਰ ਪੁਲਸ ਨੂੰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਟਿਫਿਨ ਬਾਕਸ ’'ਚ ਲਾਇਆ 2 ਕਿਲੋ ਆਈ. ਈ. ਡੀ. ਮਿਲਿਆ। ਬਾਅਦ ’ਚ ਇਸ ਨੂੰ ਜ਼ਾਇਆ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :   ਪਾਕਿਸਤਾਨ ਦੇ ਬਲੋਚਿਸਤਾਨ 'ਚ ਅੱਤਵਾਦੀਆਂ ਨੇ ਫਿਰ ਕੀਤਾ ਫੌਜ ਦੇ ਵਾਹਨਾਂ 'ਤੇ ਹਮਲਾ, 14 ਜਵਾਨ ਸ਼ਹੀਦ

ਜ਼ਿਕਰਯੋਗ ਹੈ ਕਿ ਇਸ ਹਾਈਵੇਅ ’ਤੇ ਵਾਹਨਾਂ ਦੇ ਅਕਸਰ ਹੀ ਜਾਮ ਲੱਗ ਜਾਂਦੇ ਹਨ । ਜੇ ਸਮੇਂ ਸਿਰ ਆਈ. ਈ. ਡੀ. ਨੂੰ ਨਸ਼ਟ ਨਾ ਕੀਤਾ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ |

ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਪੁਲਸ ਨੂੰ ਸੂਚਨਾ ਮਿਲੀ ਕਿ ਸੀਦਰਾ-ਨਰਵਾਲ ਬਹੂਫੋਰਟ ਥਾਣੇ ਕੋਲ ਇਕ ਸ਼ੱਕੀ ਚੀਜ਼ ਪਈ ਹੈ। ਸੂਚਨਾ ਮਿਲਦਿਆਂ ਹੀ ਪੁਲਸ ਨੇ ਖੋਜੀ ਕੁੱਤਿਆਂ ਸਮੇਤ ਮੌਕੇ ’ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ।

ਪੁਲਸ ਅਨੁਸਾਰ ਮੌਕੇ ਤੋਂ ਬਰਾਮਦ ਹੋਏ ਟਿਫ਼ਨ ਬਾਕਸ ਵਿੱਚੋਂ ਟਾਈਮਰ ਸਮੇਤ 2 ਕਿਲੋ ਆਈ. ਈ. ਡੀ. ਮਿਲਿਆ ਜਿਸ ਨੂੰ ਜ਼ਾਇਆ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :    ਜੰਗ 'ਚ ਅਮਰੀਕੀ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਇਜ਼ਰਾਈਲ, ਅਸਥਾਈ ਜੰਗਬੰਦੀ ਲਈ ਰੱਖੀ ਸ਼ਰਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News