‘ਇੰਡੀਆ’ ਗੱਠਜੋੜ ’ਚ ਵਧੀ ਫੁੱਟ, ਕਈ ਪਾਰਟੀਆਂ ਬੈਠਕ ਤੋਂ ਰਹੀਆਂ ਦੂਰ

Sunday, Jan 14, 2024 - 01:52 PM (IST)

ਕੋਲਕਾਤਾ, (ਭਾਸ਼ਾ)– ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਦਰਮਿਆਨ ਹੁਣ ਫੁੱਟ ਵਧ ਗਈ ਹੈ। ਗੱਠਜੋੜ ਦੀ ਡਿਜੀਟਲ ਬੈਠਕ ਤੋਂ ਕਈ ਵੱਡੀਆਂ ਪਾਰਟੀਆਂ ਦੂਰ ਰਹੀਆਂ। ਤ੍ਰਿਣਮੂਲ ਕਾਂਗਰਸ ਨੇ ਸ਼ਨੀਵਾਰ ਨੂੰ ਇਸ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ ਪਰ ਨਾਲ ਹੀ ਕਿਹਾ ਕਿ ਕਾਂਗਰਸ ਨੂੰ ਪੱਛਮੀ ਬੰਗਾਲ ਵਿਚ ਆਪਣੀਆਂ ਹੱਦਾਂ ਨੂੰ ਪਛਾਣਨਾ ਚਾਹੀਦਾ ਹੈ ਅਤੇ ਪਾਰਟੀ ਨੂੰ ਇਥੇ ਸਿਆਸੀ ਲੜਾਈ ਦੀ ਅਗਵਾਈ ਕਰਨ ਦੇਣੀ ਚਾਹੀਦੀ ਹੈ।

ਟੀ. ਐੱਮ. ਸੀ. ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਮਮਤਾ ਬੈਨਰਜੀ ਡਿਜੀਟਲ ਬੈਠਕ ਵਿਚ ਸ਼ਾਮਲ ਨਹੀਂ ਹੋ ਸਕੇਗੀ ਕਿਉਂਕਿ ਉਨ੍ਹਾਂ ਦੇ ਪਹਿਲਾਂ ਤੋਂ ਪ੍ਰੋਗਰਾਮਾਂ ਵਿਚ ਰੁਝੇਵੇਂ ਹਨ।

ਊਧਵ ਬੋਲੇ : ਰੁੱਝਾ ਹੋਇਆ ਸੀ, ਨਹੀਂ ਆ ਸਕਿਆ ਬੈਠਕ ’ਚ

ਸ਼ਿਵ ਸੈਨਾ (ਯੂ. ਬੀ. ਟੀ.) ਦੇ ਪ੍ਰਧਾਨ ਊਧਵ ਠਾਕਰੇ ਸ਼ਨੀਵਾਰ ਨੂੰ ਤੈਅ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਦੀ ਡਿਜੀਟਲ ਬੈਠਕ ਵਿਚ ਸ਼ਾਮਲ ਨਹੀਂ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਨੇ ਬੈਠਕ ਵਿਚ ਹਿੱਸਾ ਲੈਣ ਵਿਚ ਅਸਮਰੱਥਤਾ ਬਾਰੇ (ਵਿਰੋਧੀ ਗੱਠਜੋੜ ਨੂੰ) ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ।

ਮੈਂ ਬੈਠਕ ਵਿਚ ਹਿੱਸਾ ਲੈਣ ਵਿਚ ਅਸਮਰੱਥਤਾ ਪ੍ਰਗਟ ਕੀਤੀ ਹੈ, ਕਿਉਂਕਿ ਮੈਂ ਇਕ ਪਹਿਲਾਂ ਤੋਂ ਤੈਅ ਪ੍ਰੋਗਰਾਮ ਵਿਚ ਹਿੱਸਾ ਲੈਣਾ ਸੀ, ਜਿਸ ਵਿਚ ਬਹੁਤ ਰੁਝੇਵੇਂ ਸਨ।


Rakesh

Content Editor

Related News