ਲੋਕ ਸਭਾ ’ਚ ਐੱਸ.ਪੀ.ਜੀ. ਕਾਨੂੰੰਨ ਸੋਧ ਬਿੱਲ ਪੇਸ਼

11/26/2019 12:23:04 AM

ਨਵੀਂ ਦਿੱਲੀ – ਲੋਕ ਸਭਾ ਵਿਚ ਹੰਗਾਮੇ ਦਰਮਿਆਨ ਸੋਮਵਾਰ ਨੂੰ ਵਿਸ਼ੇਸ਼ ਸੁਰੱਖਿਆ ਸਮੂਹ (ਐੱਸ. ਪੀ. ਜੀ.) ਕਾਨੂੰਨ ਵਿਚ ਸੋਧ ਲਈ ਬਿੱਲ ਪੇਸ਼ ਕੀਤਾ ਗਿਆ। ਇਸ ਵਿਚ ਕਿਸੇ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਨੂੰ ਐੱਸ. ਪੀ. ਜੀ. ਦੀ ਸੁਰੱਖਿਆ ਦੇ ਦਾਇਰੇ ਿਵਚੋਂ ਬਾਹਰ ਰੱਖਣ ਦਾ ਪ੍ਰਸਤਾਵ ਹੈ। ਕੈਬਨਿਟ ਪਹਿਲਾਂ ਹੀ ਐੱਸ. ਪੀ. ਜੀ. ਕਾਨੂੰਨ ਵਿਚ ਸੋਧ ਬਿੱਲ ਨੂੰ ਹਰੀ ਝੰਡੀ ਦੇ ਚੁੱਕੀ ਹੈ। ਹੇਠਲੇ ਸਦਨ ਵਿਚ ਗ੍ਰਹਿ ਮੰਤਰੀ ਜੀ. ਕਿਸ਼ਨ ਰੈੱਡੀ ਨੇ ਐੱਸ. ਪੀ. ਜੀ. ਕਾਨੂੰਨ ਵਿਚ ਸੋਧ ਬਿੱਲ ਪੇਸ਼ ਕੀਤਾ। ਇਸ ਦੌਰਾਨ ਸਦਨ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਸਨ। ਵਰਣਨਯੋਗ ਹੈ ਕਿ ਐੱਸ. ਪੀ. ਜੀ. ਕਮਾਂਡੋ ਦੇਸ਼ ਦੇ ਪ੍ਰਧਾਨ ਮੰਤਰੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦ ੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਦੇ ਹਨ। ਸੁਰੱਖਿਆ ਸਬੰਧੀ ਖਤਰਿਆਂ ਦੇ ਆਧਾਰ ’ਤੇ ਇਹ ਸੁਰੱਖਿਆ ਮੁਹੱਈਆ ਕੀਤੀ ਜਾਂਦੀ ਹੈ। ਸੂਤਰਾਂ ਅਨੁਸਾਰ ਐੱਸ. ਪੀ.ਜੀ. ਕਾਨੂੰਨ ਤਹਿਤ ਸਾਬਕਾ ਪ੍ਰਧਾਨ ਮੰਤਰੀ ਨੂੰ ਅਹੁਦਾ ਛੱਡਣ ਦੇ ਇਕ ਸਾਲ ਬਾਅਦ ਤੱਕ ਜਾਂ ਫਿਰ ਖਤਰੇ ਹੋਣ ਦੇ ਆਧਾਰ ’ਤੇ ਐੱਸ. ਪੀ. ਜੀ. ਸੁਰੱਖਿਆ ਦੇਣ ਦੀ ਵਿਵਸਥਾ ਵਿਚ ਬਦਲਾਅ ਨਹੀਂ ਕੀਤਾ ਜਾਵੇਗਾ।


Inder Prajapati

Content Editor

Related News