''ਪ੍ਰੀਖਿਆ ਪੇ ਚਰਚਾ'' ''ਤੇ ਖ਼ਰਚੇ ਜਾਣਗੇ 9 ਕਰੋੜ ਰੁਪਏ, PM ਮੋਦੀ ਕਰਦੇ ਹਨ ਗੱਲਬਾਤ

Thursday, Feb 23, 2023 - 04:22 PM (IST)

''ਪ੍ਰੀਖਿਆ ਪੇ ਚਰਚਾ'' ''ਤੇ ਖ਼ਰਚੇ ਜਾਣਗੇ 9 ਕਰੋੜ ਰੁਪਏ, PM ਮੋਦੀ ਕਰਦੇ ਹਨ ਗੱਲਬਾਤ

ਨਵੀਂ ਦਿੱਲੀ- ਸਿੱਖਿਆ ਮੰਤਰਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਕੀਤੇ ਜਾਣ ਵਾਲੇ ਸੰਵਾਦ ਪ੍ਰੋਗਰਾਮ 'ਪ੍ਰੀਖਿਆ ਪੇ ਚਰਚਾ' ਦੇ ਅਗਲੇ ਸਾਲ ਹੋਣ ਵਾਲੇ ਆਯੋਜਨ 'ਤੇ ਖ਼ਰਚ ਨੂੰ ਕਰੀਬ 6 ਫ਼ੀਸਦੀ ਵਧਾ ਕੇ 9 ਕਰੋੜ ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ। ਸਿੱਖਿਆ ਮੰਤਰਾਲਾ ਨੇ ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਬੋਰਡ (PAB) ਦੀ ਬੈਠਕ 'ਮਿੰਟਸ' ਦਸਤਾਵੇਜ਼ ਤੋਂ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ- ਕਾਂਗਰਸ ਆਗੂ ਪਵਨ ਖੇੜਾ ਨੂੰ ਜਹਾਜ਼ 'ਚੋਂ ਉਤਾਰਨ ਦੀ ਘਟਨਾ: ਇੰਡੀਗੋ ਨੇ ਦਿੱਤੀ ਸਫ਼ਾਈ

PAB ਦੀ ਬੈਠਕ ਦੇ ਦਸਤਾਵੇਜ਼ ਮੁਤਾਬਕ 'ਪ੍ਰੀਖਿਆ ਪੇ ਚਰਚਾ' ਦਾ 27 ਜਨਵਰੀ 2023 ਨੂੰ ਆਯੋਜਨ ਹੋਇਆ। ਇਸ 'ਤੇ ਕਰੀਬ 8.50 ਕਰੋੜ ਰੁਪਏ ਖ਼ਰਚ ਦਾ ਪ੍ਰਸਤਾਵ ਕੀਤਾ ਗਿਆ। ਇਸ 'ਚ ਟੈਕਸ, ਸਲਾਹਕਾਰ ਕੰਪਨੀ ਐਡਸਿਲ ਦੀ ਫੀਸ, ਸੇਵਾ ਫ਼ੀਸ ਆਦਿ ਸ਼ਾਮਲ ਹਨ। ਦੱਸ ਦੇਈਏ ਕਿ ਸਾਲ 2018 'ਚ ਪਹਿਲੀ ਵਾਰ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਹੁਣ ਤੱਕ ਅਜਿਹੇ 6 ਆਯੋਜਨ ਕੀਤੇ ਗਏ ਹਨ। 

ਇਹ ਵੀ ਪੜ੍ਹੋ- ਸ਼ਤੂਰਘਨ ਸਿਨਹਾ ਦਾ ਦਾਅਵਾ- 2024 ਦੀਆਂ ਚੋਣਾਂ 'ਚ 'ਪਾਸਾ ਪਲਟਣ' ਵਾਲੀ ਨੇਤਾ ਸਾਬਤ ਹੋਵੇਗੀ CM ਮਮਤਾ

ਸਿੱਖਿਆ ਮੰਤਰਾਲੇ ਨੇ ਪਹਿਲਾਂ ਹੀ 3.39 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰ ਦਿੱਤੀ ਸੀ। ਕੇਂਦਰੀ ਸਿੱਖਿਆ ਰਾਜ ਮੰਤਰੀ ਅੰਨਪੂਰਨਾ ਦੇਵੀ ਨੇ 6 ਫਰਵਰੀ ਨੂੰ ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ 'ਚ 2018 'ਚ 3.67 ਕਰੋੜ ਰੁਪਏ, 2019 'ਚ 4.93 ਕਰੋੜ ਰੁਪਏ, 2020 'ਚ 5.69 ਕਰੋੜ ਰੁਪਏ, 2021 'ਚ 6 ਕਰੋੜ ਰੁਪਏ, 2022 'ਚ 8.61 ਕਰੋੜ ਰੁਪਏ ਖਰਚ ਕੀਤੇ ਗਏ ਸਨ। 


author

Tanu

Content Editor

Related News