ਅਮਰਨਾਥ ਯਾਤਰੀਆਂ ਲਈ ਸ਼ੁਰੂ ਹੋਈਆਂ ਖ਼ਾਸ ਤਿਆਰੀਆਂ, ਟੈਂਟ ਸਿਟੀ ਹੋ ਰਹੀ ਤਿਆਰ

Wednesday, Jun 14, 2023 - 02:45 PM (IST)

ਅਮਰਨਾਥ ਯਾਤਰੀਆਂ ਲਈ ਸ਼ੁਰੂ ਹੋਈਆਂ ਖ਼ਾਸ ਤਿਆਰੀਆਂ, ਟੈਂਟ ਸਿਟੀ ਹੋ ਰਹੀ ਤਿਆਰ

ਜੰਮੂ- ਅਮਰਨਾਥ ਤੀਰਥਯਾਤਰਾ 'ਚ ਆਉਣ ਵਾਲੇ ਸਰਧਾਲੂਆਂ ਲਈ ਖ਼ਾਸ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਯਾਤਰਾ ਦੇ ਆਧਾਰ ਕੈਂਪ ਬਾਲਟਾਲ ਅਤੇ ਪਹਿਲਗਾਮ ਦੇ ਨੁਨਵਨ 'ਚ ਟੈਂਟ ਸਿਟੀ ਤਿਆਰ ਕੀਤੀ ਜਾ ਰਹੀ ਹੈ। ਦੋਵਾਂ ਥਾਂਵਾਂ 'ਤੇ 10 ਹਜ਼ਾਰ ਟੈਂਟ ਲਗਾਏ ਜਾਣਗੇ। ਹਰੇਕ ਟੈਂਟ ਸਿਟੀ 'ਚ ਇਕ ਵਾਰ 'ਚ 20 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂ ਠਹਿਰ ਸਕਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਲਈ ਪੂਰੇ ਪ੍ਰਬੰਧ ਕਰਕੇ ਰੱਖੇ ਹਨ। ਹਰੇਕ ਯਾਤਰਾ ਮਾਰਗ 'ਚ ਸੁਵਿਧਾਵਾਂ ਅਤੇ ਟੈਂਟ ਸਿਟੀ 'ਚ ਵੱਖ-ਵੱਖ ਕਿਰਾਇਆ ਰੱਖਿਆ ਗਿਆ ਹੈ। ਪ੍ਰਸ਼ਾਸਨ ਨੇ ਪਵਿੱਤਰ ਗੁਫ਼ਾ ਤੱਕ ਘੋੜਾ, ਪਾਲਕੀ, ਪਿੱਠੂ ਆਦਿ ਸੇਵਾਵਾਂ ਦੀਆਂ ਕੀਮਤਾਂ ਵੀ ਤੈਅ ਕਰ ਦਿੱਤੀਆਂ ਹੈ। ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। 31 ਅਗਸਤ ਨੂੰ ਰੱਖੜੀ ਵਾਲੇ ਦਿਨ ਖਤਮ ਹੋਵੇਗੀ।

ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ
ਪਹਿਲਾਂ ਤੋਂ ਬੁਕਿੰਗ ਨਹੀਂ, ਮੌਕੇ 'ਤੇ ਹੀ ਮਿਲੇਗਾ ਟੈਂਟ
ਟੈਂਟ ਸਿਟੀ 'ਚ ਸੁਵਿਧਾ ਅਨੁਸਾਰ ਕਿਰਾਇਆ ਹੈ। ਬੈਂਡ ਅਤੇ ਜ਼ਮੀਨ 'ਤੇ ਸੌਣ ਦੀ ਵਿਵਸਥਾ ਦੇ ਹਿਸਾਬ ਨਾਲ ਹੀ ਕਿਰਾਇਆ ਤੈਅ ਕੀਤਾ ਗਿਆ ਹੈ। ਟੈਂਟ ਲੈਣ ਲਈ ਪਹਿਲਾਂ ਕੋਈ ਬੁਕਿੰਗ ਨਹੀਂ ਕਰਨੀ ਪਵੇਗੀ। ਮੌਕੇ 'ਤੇ ਹੀ ਟੈਂਟ ਕਿਰਾਏ 'ਤੇ ਮਿਲੇਗਾ। ਕਿਸੇ ਟੈਂਟ 'ਚ ਚਾਰ ਤਾਂ ਕਿਸੇ 'ਚ ਛੇ ਅਤੇ 10 ਸ਼ਰਧਾਲੂਆਂ ਨੂੰ ਰੁਕਣ ਦੀ ਵਿਵਸਥਾ ਹੈ। ਹਾਲਾਂਕਿ ਲੰਗਰ ਦੀ ਸੇਵਾ ਪੂਰੀ ਤਰ੍ਹਾਂ ਨਾਲ ਮੁਫ਼ਤ ਹੈ। ਸ਼ਰਧਾਲੂਆਂ ਨੂੰ ਯਾਤਰਾ ਲਈ ਪਿੱਠੂ ਅਤੇ ਘੋੜਾ ਕਰਨ 'ਚ ਜ਼ਿਆਦਾ ਭੁਗਤਾਨ ਨਾ ਕਰਨੇ ਪੈਣ, ਇਸ ਲਈ ਆਧਾਰ ਕੈਂਪਾਂ 'ਚ ਪ੍ਰੀ-ਪੇਡ ਬੂਥ ਬਣਾਏ ਜਾਣਗੇ। 

ਇਹ ਵੀ ਪੜ੍ਹੋ: GoFirst ਨੇ ਉਡਾਣਾਂ ਨੂੰ ਫਿਰ 16 ਜੂਨ ਤੱਕ ਕੀਤਾ ਰੱਦ, ਯਾਤਰੀਆਂ ਨੂੰ ਟਿਕਟ ਦੇ ਪੈਸੇ ਜਲਦ ਹੋਣਗੇ ਰਿਫੰਡ
ਨੁਨਵਨ ਟੈਂਟ ਸਿਟੀ 'ਚ ਕਿਰਾਇਆ
-ਟੈਂਟ ਜ਼ਮੀਨ 'ਤੇ ਗੱਦਾ, ਕੰਬਲ ਜਾਂ ਸਲੀਪਿੰਗ ਬੈਗ, ਸਿਰ੍ਹਾਣਾ : 300 ਰੁਪਏ
-ਟੈਂਟ ਬੈਗ, ਕੰਬਲ ਜਾਂ ਸਲੀਪਿੰਗ ਬੈਗ ਅਤੇ ਸਿਰ੍ਹਾਣਾ : 375 ਰੁਪਏ 

ਇਹ ਵੀ ਪੜ੍ਹੋ:  ਜਜ਼ਬੇ ਨੂੰ ਸਲਾਮ! ਉਮਰ 57 ਸਾਲ, ਤੁਰਨ-ਫਿਰਨ ਤੋਂ ਅਸਮਰੱਥ ਭੁਪਿੰਦਰ ਸਿੰਘ ਨੇ 110 ਵਾਰ ਕੀਤਾ ਖ਼ੂਨਦਾਨ
ਗੁਫ਼ਾ ਦੇ ਕੋਲ ਟੈਂਟ ਸਿਟੀ 'ਚ ਕਿਰਾਇਆ
-ਜ਼ਮੀਨ 'ਤੇ ਕੰਬਲ ਜਾਂ ਸਲੀਪਿੰਗ ਬੈਗ ਅਤੇ ਸਿਰ੍ਹਾਣਾ: 650 ਰੁਪਏ
- ਬੈੱਡ, ਕੰਬਲ ਜਾਂ ਸਲੀਪਿੰਗ ਬੈਗ ਅਤੇ ਸਿਰ੍ਹਾਣਾ: 675 ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News