ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਅਤੇ ਦਿੱਲੀ ਪੁਲਸ ਵਿਚਾਲੇ ਮੁਕਾਬਲਾ, ਦੋ ਸ਼ੂਟਰ ਗ੍ਰਿਫ਼ਤਾਰ

Saturday, Dec 09, 2023 - 11:57 AM (IST)

ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਦੇ ਵਸੰਤਕੁੰਜ ਇਲਾਕੇ 'ਚ ਗੋਲੀਬਾਰੀ ਕਾਰਨ ਸਨਸਨੀ ਫੈਲ ਗਈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਵਸੰਤ ਕੁੰਜ ਇਲਾਕੇ 'ਚ ਕੁਝ ਦੇਰ ਚੱਲੇ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗੈਂਗ ਦੇ ਦੋ ਮੈਂਬਰਾਂ 'ਚੋਂ ਇਕ ਨਾਬਾਲਗ ਹੈ। ਪੁਲਸ ਮੁਤਾਬਕ ਅਨੀਸ਼ (23) ਅਤੇ 15 ਸਾਲਾ ਨੌਜਵਾਨ ਨੂੰ ਵਸੰਤ ਕੁੰਜ ਸਥਿਤ ਪਾਕੇਟ-9 ਨੇੜੇ ਫੜਿਆ ਗਿਆ। ਦੋਵਾਂ ਨੂੰ ਦੱਖਣੀ ਦਿੱਲੀ ਦੇ ਇਕ ਵੱਕਾਰੀ ਹੋਟਲ ਦੇ ਬਾਹਰ ਫਾਇਰਿੰਗ ਕਰਨ ਦਾ ਕੰਮ ਸੌਂਪਿਆ ਗਿਆ ਸੀ

ਇਹ ਵੀ ਪੜ੍ਹੋ-  ਸਾਬਕਾ ਅਕਾਲੀ ਵਿਧਾਇਕ ਦੇ ਘਰ ਬਾਹਰ ਫਾਇਰਿੰਗ ਦੇ ਮਾਮਲੇ 'ਚ ਲਾਰੈਂਸ-ਗੋਲਡੀ ਗੈਂਗ ਦੇ ਦੋ ਸ਼ੂਟਰ ਗ੍ਰਿਫ਼ਤਾਰ

ਦਰਅਸਲ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਨਾਲ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨਾਲ ਮੁਕਾਬਲਾ ਹੋਇਆ ਹੈ। ਇਸ ਦੌਰਾਨ ਦੋਹਾਂ ਪਾਸਿਓਂ ਗੋਲੀਆਂ ਚੱਲੀਆਂ। ਸ਼ੂਟਰਾਂ ਨੇ 5 ਗੋਲੀਆਂ ਚਲਾਈਆਂ ਅਤੇ ਜਵਾਬੀ ਕਾਰਵਾਈ 'ਚ ਪੁਲਸ ਨੇ ਦੋ ਗੋਲੀਆਂ ਚਲਾਈਆਂ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਪੁਲਸ ਨੇ ਦੋ ਪਿਸਤੌਲਾਂ, 4 ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਅਨੀਸ਼ ਹਥਿਆਰਬੰਦ ਲੁੱਟ, ਅਸਲਾ ਐਕਟ ਅਤੇ ਹਮਲਿਆਂ ਦੇ 6 ਮਾਮਲਿਆਂ 'ਚ ਮੁਲਜ਼ਮ ਹੈ ਅਤੇ ਨਾਬਾਲਗ ਹਰਿਆਣਾ ਦੇ ਰੋਹਤਕ ਜ਼ਿਲ੍ਹੇ 'ਚ ਹਥਿਆਰਬੰਦ ਡਕੈਤੀ ਦੇ ਇਕ ਕੇਸ ਵਿੱਚ ਨਾਮਜ਼ਦ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਇਸ਼ਾਰੇ 'ਤੇ ਪੰਜਾਬ ਦੀ ਜੇਲ੍ਹ 'ਚ ਬੰਦ ਅਮਿਤ ਤੋਂ ਨਿਰਦੇਸ਼ ਮਿਲੇ ਸਨ। ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਚਚੇਰਾ ਭਰਾ ਹੈ ਅਤੇ ਉਸ ਦੇ ਕੈਨੇਡਾ 'ਚ ਲੁਕੇ ਹੋਣ ਦਾ ਸ਼ੱਕ ਹੈ। ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ 'ਚ ਬੰਦ ਹੈ।

ਇਹ ਵੀ ਪੜ੍ਹੋ-  ਸਾਬਕਾ ਅਕਾਲੀ ਵਿਧਾਇਕ ਦੇ ਘਰ ਬਾਹਰ ਫਾਇਰਿੰਗ ਦੇ ਮਾਮਲੇ 'ਚ ਲਾਰੈਂਸ-ਗੋਲਡੀ ਗੈਂਗ ਦੇ ਦੋ ਸ਼ੂਟਰ ਗ੍ਰਿਫ਼ਤਾਰ

ਦੱਸਣਯੋਗ ਹੈ ਕਿ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਬੀਤੇ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਸ਼ੂਟਰਾਂ 3 ਦਸੰਬਰ 2023 ਨੂੰ ਪੰਜਾਬ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਦਿੱਲੀ ਵਿਚ ਪੰਜਾਬੀ ਬਾਗ ਸਥਿਤ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਵਿਚ ਸ਼ਾਮਲ ਸਨ। ਦੋਹਾਂ ਸ਼ੂਟਰਾਂ ਦੇ ਨਾਂ ਆਕਾਸ਼ ਅਤੇ ਅਖਿਲ ਹੈ, ਜੋ ਹਰਿਆਣਾ ਦੇ ਚਰਖੀ ਦਾਦਰੀ ਅਤੇ ਸੋਨੀਪਤ ਦੇ ਰਹਿਣ ਵਾਲੇ ਹਨ।

 

ਇਹ ਵੀ ਪੜ੍ਹੋ- ਦਾਜ 'ਚ ਸੋਨਾ ਤੇ ਜ਼ਮੀਨ ਨਹੀਂ ਮਿਲਿਆ ਤਾਂ ਤੋੜਿਆ ਰਿਸ਼ਤਾ, ਰੁਆ ਦੇਵੇਗਾ ਮਹਿਲਾ ਡਾਕਟਰ ਦਾ ਸੁਸਾਈਡ ਨੋਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News