ਸਾਂਸਦਾਂ 'ਚ ਬੋਲਣ ਲਈ ਲੱਗੀ ਦੌੜ, ਰੇਲ ਬਜਟ 'ਤੇ ਸਾਰੀ ਰਾਤ ਹੋਵੇਗੀ ਲੋਕ ਸਭਾ 'ਚ ਚਰਚਾ

Thursday, Jul 11, 2019 - 10:08 PM (IST)

ਸਾਂਸਦਾਂ 'ਚ ਬੋਲਣ ਲਈ ਲੱਗੀ ਦੌੜ, ਰੇਲ ਬਜਟ 'ਤੇ ਸਾਰੀ ਰਾਤ ਹੋਵੇਗੀ ਲੋਕ ਸਭਾ 'ਚ ਚਰਚਾ

ਨਵੀਂ ਦਿੱਲੀ - ਲੋਕ ਸਭਾ 'ਚ ਰੇਲ ਬਜਟ 'ਤੇ ਚਰਚਾ ਲਈ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਾਰੀ ਰਾਤ ਚੱਲੇਗੀ। ਦਰਅਸਲ, ਸਪੀਕਰ ਓਮ ਬਿਰਲਾ ਚਰਚਾ 'ਚ ਹਿੱਸਾ ਲੈਣ ਦੇ ਇਛੁੱਕ ਸਾਰੇ ਸੰਸਦੀ ਮੈਂਬਰਾਂ ਦੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਹੈ। ਫਿਲਹਾਲ ਸਪੀਕਰ ਨੇ ਸਾਰੇ ਮੈਂਬਰਾਂ ਦੀ ਇੱਛਾ ਪੂਰੀ ਕਰਨ ਲਈ ਤੜਕੇ ਸਵੇਰੇ 3 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਹੈ। ਹਾਲਾਂਕਿ ਇਛੁੱਕ ਮੈਂਬਰਾਂ ਦੀ ਗਿਣਤੀ ਨੂੰ ਦੇਖਦੇ ਹੋਏ ਚਰਚਾ ਨਿਰਧਾਰਤ ਸਮੇਂ 'ਚ ਪੂਰੀ ਹੋਣ ਦੀ ਉਮੀਦ ਦੂਰ-ਦੂਰ ਤੱਕ ਨਹੀਂ ਹੈ। ਖਬਰ ਲਿਖੇ ਜਾਣ ਤੱਕ ਕਰੀਬ 70 ਮੈਂਬਰ ਚਰਚਾ 'ਚ ਹਿੱਸਾ ਲੈਣ ਲਈ ਨੋਟਿਸ ਦੇ ਚੁੱਕੇ ਸਨ।
ਉਥੇ ਲੰਬੀ ਚਰਚਾ ਲਈ ਸਪੀਕਰ ਓਮ ਬਿਰਲਾ ਨੇ ਪੂਰੀ ਤਿਆਰੀ ਕਰਾਈ। ਸੰਸਦੀ ਮੈਂਬਰਾਂ ਲਈ ਕੰਟੀਨ 'ਚ ਦੇਰ ਰਾਤ ਤੱਕ ਡਿਨਰ ਅਤੇ ਚਾਅ-ਕਾਫੀ ਦਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ। ਪੱਤਰਕਾਰਾਂ ਦੇ ਕੰਟੀਨ ਨੂੰ ਵੀ ਸਾਰੀ ਰਾਤ ਖੁਲ੍ਹਾ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਲੋਕ ਸਭਾ ਦੇ ਸਕੱਤਰੇਤ ਦੇ ਸੂਤਰਾਂ ਦਾ ਆਖਣਾ ਹੈ ਕਿ ਰੇਲ ਬਜਟ 'ਤੇ ਚਰਚਾ ਸਵੇਰੇ 6 ਵਜੇ ਤੱਕ ਜਾਰੀ ਰਹਿ ਸਕਦੀ ਹੈ।
ਜਿੱਥੇ ਤੱਕ ਲੋਕ ਸਭਾ 'ਚ ਰੇਲ ਬਜਟ 'ਤੇ ਸਭ ਤੋਂ ਲੰਬੀ ਚਰਚਾ ਦੇ ਕੀਰਤੀਮਾਨ ਦਾ ਸਵਾਲ ਹੈ ਤਾਂ ਇਹ ਪੀ. ਏ. ਸੰਗਮਾ ਦੇ ਸਪੀਕਰ ਅਤੇ ਰਾਮਵਿਲਾਸ ਪਾਸਵਾਨ ਦੇ ਰੇਲ ਮੰਤਰੀ ਰਹਿਣ ਦੌਰਾਨ ਸਾਲ 1969 'ਚ ਬਣਿਆ। ਉਦੋਂ ਬਜਟ 'ਤੇ ਚਰਚਾ 25 ਜੁਲਾਈ ਨੂੰ ਸ਼ੁਰੂ ਹੋਈ, ਜੋ 26 ਜੂਨ ਨੂੰ ਤੜਕੇ 7:17 ਮਿੰਟ 'ਤੇ ਚਲੀ। ਇਸ ਦੌਰਾਨ 111 ਮੈਂਬਰਾਂ ਨੇ ਚਰਚਾ 'ਚ ਹਿੱਸਾ ਲਿਆ।


author

Khushdeep Jassi

Content Editor

Related News