ਸਪੇਅਰ ਪਾਰਟਸ ਦੀ ਦੁਕਾਨ ''ਚ ਲੱਗੀ ਅੱਗ, 1 ਬੱਚੇ ਦੀ ਮੌਤ

Friday, Jul 27, 2018 - 01:21 PM (IST)

ਸਪੇਅਰ ਪਾਰਟਸ ਦੀ ਦੁਕਾਨ ''ਚ ਲੱਗੀ ਅੱਗ, 1 ਬੱਚੇ ਦੀ ਮੌਤ

ਕਰਨਾਲ— ਕਰਨਾਲ 'ਚ ਬਜਾਜ ਆਟੋਮੈਟਿਵ ਦੇ ਡਿਸਟ੍ਰੀਬਿਊਟਰ ਪਾਰਟ ਦੀ ਦੁਕਾਨ 'ਚ ਅੱਜ ਅੱਗ ਲੱਗ ਗਈ, ਜਿਸ 'ਚ 6 ਸਾਲ ਦੇ ਬੱਚੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਅੱਗ ਲੱਗਣ ਨਾਲ ਦੁਕਾਨ 'ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਹਾਦਸੇ 'ਚ ਜ਼ਖਮੀ ਦੁਕਾਨ ਮਾਲਕ ਗੋਰਵ ਅਤੇ ਉਸ ਦੀ ੁਪਤਨੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। 
ਜਾਣਕਾਰੀ ਮੁਤਾਬਕ ਬਜਾਜ ਅੱਗ ਇੰਨੀ ਤੇਜ਼ ਸੀ ਕਿ ਕੁਝ ਹੀ ਮਿੰਟਾਂ 'ਚ ਦੁਕਾਨ ਦੇ ਉੱਪਰ ਬਣੇ ਘਰ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ, ਜਿਸ 'ਚ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ। ਫਿਲਹਾਲ ਹੁਣ ਤੱਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।


Related News