ਅਖਿਲੇਸ਼ ਯਾਦਵ ਦੇ ਜਨਮ ਦਿਨ ''ਤੇ ਸਪਾ ਵਰਕਰਾਂ ਨੇ ਕੱਟਿਆ ਟਮਾਟਰ ਵਰਗਾ ਕੇਕ
Saturday, Jul 01, 2023 - 04:00 PM (IST)

ਲਖਨਊ (ਭਾਸ਼ਾ)- ਵਾਰਾਣਸੀ 'ਚ ਸਪਾ ਵਰਕਰਾਂ ਨੇ ਸ਼ਨੀਵਾਰ ਨੂੰ ਪਾਰਟੀ ਮੁਖੀ ਅਖਿਲੇਸ਼ ਯਾਦਵ ਦੇ 50ਵੇਂ ਜਨਮ ਦਿਨ 'ਤੇ ਟਮਾਟਮ ਵਰਗਾ ਕੇਕ ਕੱਟਿਆ ਅਤੇ ਇਸ ਦੀਆਂ ਵਧਦੀਆਂ ਕੀਮਤਾਂ ਨੂੰ ਰੇਖਾਂਕਿਤ ਕਰਨ ਲਈ ਲੋਕਾਂ ਦਰਮਿਆਨ ਟਮਾਟਰ ਵੰਡੇ। ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਇਕ ਪਾਰਟੀ ਵਰਕਰ ਨੇ ਕਹਿਾ ਕਿ ਉਹ ਮਠਿਆਈਆਂ ਵੰਡ ਸਕਦੇ ਸਨ ਪਰ ਮਠਿਆਈਆਂ ਵੀ ਮਹਿੰਗੀਆਂ ਹੋ ਗਈਆਂ ਹਨ।'' ਉਨ੍ਹਾਂ ਕਿਹਾ,'ਅਸੀਂ ਹਮੇਸ਼ਾ ਆਪਣੇ ਨੇਤਾ ਦਾ ਜਨਮ ਦਿਨ ਧੂਮਧਾਮ ਨਾਲ ਮਨਾਉਂਦੇ ਹਨ ਪਰ ਇਸ ਵਾਰ ਮਹਿੰਗਾਈ ਸਿਖਰ 'ਤੇ ਹੈ। ਅਸੀਂ ਟਮਾਟਰ ਵੰਡੇ ਰਹੇ ਹਨ ਅਤੇ ਟਮਾਟਰ ਵਰਗਾ ਕੇਕ ਵੀ ਕੱਟ ਰਹੇ ਹਨ।''
ਇਸ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਅਖਿਲੇਸ਼ ਯਾਦਵ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਮੁੱਖ ਮੰਤਰੀ ਯੋਗੀ ਨੇ ਟਵੀਟ ਕੀਤਾ,''ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਖਿਲੇਸ਼ ਯਾਦਵ ਜੀ ਨੂੰ ਜਨਮ ਦਿਨ ਦੀ ਵਧਾਈ। ਪ੍ਰਭੂ ਸ਼੍ਰੀ ਰਾਮ ਤੋਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਹੈ।'' ਬਸਪਾ ਮੁਖੀ ਮਾਇਆਵਤੀ ਨੇ ਕਿਹਾ,''ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵਧਾਈ ਅਤੇ ਉਨ੍ਹਾਂ ਦੀ ਚੰਗੀ ਸਿਹਤ ਨਾਲ ਲੰਮੀ ਉਮਰ ਦੀਆਂ ਸ਼ੁੱਭਕਾਮਨਾਵਾਂ।'' ਚਾਰ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਅਖਿਲੇਸ਼ ਯਾਦਵ ਮੌਜੂਦਾ ਸਮੇਂ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਕਰਹਲ ਵਿਧਾਨ ਸਭਾ ਤੋਂ ਵਿਧਾਇਕ ਹਨ। ਉਹ 2012 ਤੋਂ 2017 ਤੱਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਅਤੇ 2012 ਤੋਂ 2018 ਤੱਕ (ਇਕ ਵਾਰ) ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹਿ ਚੁੱਕੇ ਹਨ।