ਭਾਰਤੀ ਮੂਲ ਦੀ ਕਾਮਿਆ ਨੇ 6962 ਮੀਟਰ ਉੱਚੀ ਚੋਟੀ 'ਤੇ ਫਹਿਰਾਇਆ ਤਿਰੰਗਾ

Monday, Feb 10, 2020 - 09:17 AM (IST)

ਭਾਰਤੀ ਮੂਲ ਦੀ ਕਾਮਿਆ ਨੇ 6962 ਮੀਟਰ ਉੱਚੀ ਚੋਟੀ 'ਤੇ ਫਹਿਰਾਇਆ ਤਿਰੰਗਾ

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੀ 12 ਸਾਲ ਦੀ ਵਿਦਿਆਰਥਣ ਕਾਮਿਆ ਕਾਰਤੀਕੇਯਨ ਨੇ ਏਸ਼ੀਆ ਦੇ ਬਾਹਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਏਕਾਂਕਾਗੁਆ ਨੂੰ ਫਤਹਿ ਕੀਤਾ ਹੈ। ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਸਭ ਤੋਂ ਨੌਜਵਾਨ ਪਰਬਤਾਰੋਹੀ ਬਣ ਗਈ। ਇਸ ਮਾਊਂਟ ਪਰਬਤ 'ਤੇ ਪਹੁੰਚ  ਕੇ ਉਸ ਨੇ ਤਿਰੰਗਾ ਫਹਿਰਾਇਆ। 7ਵੀਂ ਜਮਾਤ ਦੀ ਵਿਦਿਆਰਥਣ ਨੇ 6962 ਮੀਟਰ ਉੱਚੀ ਇਸ ਚੋਟੀ 'ਤੇ 1 ਫਰਵਰੀ ਨੂੰ ਫਤਹਿ ਹਾਸਲ ਕੀਤੀ ਸੀ। ਇੱਥੇ ਦੱਸ ਦਈਏ ਕਿ ਮਾਊਂਟ ਏਕਾਂਕਾਗੁਆ ਦੱਖਣੀ ਅਮਰੀਕਾ ਦੇ ਅਰਜਨਟੀਨਾ ਵਿਚ ਸਥਿਤ ਐਂਡੀਜ ਪਰਬਤ ਮਾਲਾ ਦੀ ਸਭ ਤੋਂ ਉੱਚੀ ਚੋਟੀ ਹੈ।

PunjabKesari

ਕਾਮਿਆ ਮੁੰਬਈ ਦੇ ਨੇਵੀ ਚਿਲਡਰਨ ਸਕੂਲ ਵਿਚ 7ਵੀਂ ਜਮਾਤ ਵਿਚ ਪੜ੍ਹਦੀ ਹੈ। ਕਾਮਿਆ ਨੇ 24 ਅਗਸਤ 2019 ਨੂੰ ਲੱਦਾਖ ਵਿਚ 6260 ਮੀਟਰ ਉੱਚੇ ਮਾਊਂਟ ਮੇਂਟੋਕ ਕਾਂਗਰੀ ਦੂਜੇ 'ਤੇ ਚੜ੍ਹਾਈ ਪੂਰੀ ਕੀਤੀ ਸੀ। ਅਜਿਹਾ ਕਰਨ ਵਾਲੀ ਉਹ ਸਭ ਤੋਂ ਨੌਜਵਾਨ ਪਰਬਤਾਰੋਹੀ ਸੀ। ਮੁਹਿੰਮ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ,''ਸਾਲਾਂ ਦੀ ਸਰੀਰਕ ਅਤੇ ਮਾਨਸਿਕ ਤਿਆਰੀ ਦੇ ਨਾਲ ਹਿੰਮਤੀ ਖੇਡਾਂ ਵਿਚ ਨਿਯਮਿਤ ਹਿੱਸੇਦਾਰੀ ਨੇ ਕਾਮਿਆ ਨੂੰ ਮੁਸ਼ਕਲ ਹਾਲਤਾਂ ਵਿਚ ਚੜ੍ਹਾਈ ਪੂਰੀ ਕਰਨ ਵਿਚ ਮਦਦ ਕੀਤੀ।'' ਕਾਮਿਆ ਦੇ ਪਿਤਾ ਐੱਸ. ਕਾਰਤੀਕੇਯਨ ਭਾਰਤੀ ਜਲ ਸੈਨਾ ਵਿਚ ਕਮਾਂਡਰ ਹਨ, ਜਦਕਿ ਉਹਨਾਂ ਦੀ ਮਾਂ ਲਾਵਨਯਾ ਟੀਚਰ ਹਨ।

PunjabKesari

ਕਾਮਿਆ ਜਦੋਂ 3 ਸਾਲ ਦੀ ਸੀ ਉਦੋਂ ਉਸ ਨੇ ਲੋਨਾਵਾਲਾ (ਪੁਣੇ) ਵਿਚ ਬੇਸਿਕ ਟਰੈਕ 'ਤੇ ਚੜ੍ਹਨਾ ਸ਼ੁਰੂ ਕੀਤਾ ਸੀ। ਜਦੋਂ ਉਹ 9 ਸਾਲ ਦੀ ਹੋਈ ਤਾਂ ਉਸ ਨੇ ਆਪਣੇ ਮਾਤਾ-ਪਿਤਾ ਦੇ ਨਾਲ ਹਿਮਾਲਿਆ ਦੀਆਂ ਕਈ ਉੱਚੀਆਂ ਚੋਟੀਆਂ ਨੂੰ ਫਤਹਿ ਕੀਤਾ। ਇਹਨਾਂ ਵਿਚ ਉਤਰਾਖੰਡ ਦਾ ਰੂਪਕੁੰਡ ਵੀ ਸ਼ਾਮਲ ਹੈ। ਇਕ ਸਾਲ ਬਾਅਦ ਉਹ ਨੇਪਾਲ ਵਿਚ ਐਵਰੈਸਟ ਬੇਸ ਕੈਂਪ (5346 ਮੀਟਰ) ਪਹੁੰਚੀ। 2019 ਵਿਚ ਲੱਦਾਖ ਦੇ ਮਾਊਂਟ ਸਟੋਕ ਕਾਂਗਰੀ (6153 ਮੀਟਰ) 'ਤੇ ਚੜ੍ਹਾਈ ਪੂਰੀ ਕੀਤੀ।

PunjabKesari

ਕਾਮਿਆ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ (5895 ਮੀਟਰ), ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰੁਸ (5642 ਮੀਟਰ) 'ਤੇ ਵੀ ਚੜ੍ਹਾਈ ਕਰਨ ਵਿਚ ਸਫਲਤਾ ਹਾਸਲ ਕੀਤੀ। ਉਹ ਅਗਲੇ ਸਾਲ ਐਕਸਪਲੋਰਜ਼ ਗ੍ਰੈਂਡ ਸਲੈਮ ਨੂੰ ਪੂਰਾ ਕਰਨਾ ਚਾਹੁੰਦੀ ਹੈ। ਇਸ ਲਈ ਉਸ ਨੂੰ ਸਾਰੇ ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਹਿ ਕਰਨਾ ਹੋਵੇਗਾ।


author

Vandana

Content Editor

Related News