ਅਣੋਖੇ ਕਾਰੇ ਨਾਲ ਚੱਲਾ ਸੀ ਸਹੇਲੀ ਮਨਾਉਣ, ਪੁਲਸ ਦਾ ਵੀ ਚੜ੍ਹਿਆ ਪਾਰਾ
Friday, Jan 31, 2025 - 02:08 PM (IST)
ਉੱਤਰ ਪ੍ਰਦੇਸ਼ - ਪਿਆਰ ਦੇ 'ਚ ਅਕਸਰ ਤੁਸੀਂ ਬਾਬੂ, ਸੋਨਾ, ਜਾਨੂੰ ਆਦਿ ਵਰਗੇ ਸ਼ਬਦ ਪ੍ਰੇਮੀ ਜੋੜਿਆਂ ਦੇ ਮੂੰਹੋਂ ਸੁਣੇ ਜ਼ਰੂਰ ਹੋਣਗੇ।ਇਨੀਂ ਦਿਨੀਂ ਨੋਇਡਾ ਤੋਂ ਮੇਰਠ ਤੱਕ ਇਕ ਸ਼ਬਦ ਬੇਹਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਉਹ ਹੈ " Bubu"। ਦਰਅਸਲ ਇਸ ਸ਼ਬਦ ਨੂੰ ਲੈ ਕੇ ਨੋਇਡਾ ਤੋਂ ਮੇਰਠ ਤੱਕ ਹਰ ਜਗ੍ਹਾ ਪੋਸਟਰ ਚਿਪਕਾਏ ਗਏ ਹਨ, ਜਿਨ੍ਹਾਂ 'ਤੇ ਮੋਟੇ-ਮੋਟੇ ਅੱਖਰਾਂ 'ਚ ਲਿਖਿਆ ਹੈ "Sorry Bubu"। ਇਨ੍ਹਾਂ ਪੋਸਟਰਾਂ 'ਤੇ ਕਿਊਟ ਦਿੱਸਣ ਵਾਲੇ ਕੁੱਤੇ ਦੀ ਤਸਵੀਰ ਦੇ ਨਾਲ ਰੋਂਦੇ ਇਮੋਜੀ ਅਤੇ ਦਿਲ ਦਾ ਨਿਸ਼ਾਨ ਵੀ ਬਣਾਇਆ ਗਿਆ ਹੈ, ਜਿਸ ਕਾਰਨ ਲੋਕਾਂ 'ਚ ਚਰਚਾ ਛਿੜ ਗਈ ਹੈ ਕਿ ਜ਼ਰੂਰ ਕਿਸੇ ਪ੍ਰੇਮੀ ਨੌਜਵਾਨ ਵੱਲੋਂ ਚਿਪਕਾਏ ਗਏ ਹੋ ਸਕਦੇ ਹਨ, ਜੋ ਕਿਸੇ ਰੁੱਸੀ ਹੋਈ ਸਹੇਲੀ ਨੂੰ ਮਨਾਉਣ ਦੀ ਕੋਸ਼ਿਸ਼ 'ਚ ਰੁੱਝਿਆ ਹੋਇਆ ਲੱਗਦਾ ਹੈ।
आजकल के आशिकों को क्या ही कहा जाए😂
— Champaran wala (@champaranwala) January 29, 2025
किसी की बाबु गुस्सा हो गई है तो उसने,
UP के नोएडा से लेकर मेरठ की मुख्य दीवारों पर सॉरी बुबु (Sorry BuBu) के पोस्टर लगा दिए हैं।
और जब यह सोशल मीडिया पर वायरल हुआ तो कुछ लोग बोल रहे हैं-प्यार का मामला है,
तो कुछ का कहना है - किसी ने… pic.twitter.com/OBOt1uIGvw
ਦਰਅਸਲ ਉੱਤਰ ਪ੍ਰਦੇਸ਼ ਵਿੱਚ ਇੱਕ ਪੋਸਟਰ ਲੋਕਾਂ ਦੇ ਨਾਲ-ਨਾਲ ਪੁਲਸ ਲਈ ਵੀ ਸਿਰਦਰਦੀ ਬਣ ਗਿਆ ਹੈ। ਨੋਇਡਾ ਤੋਂ ਮੇਰਠ ਤੱਕ ਕੰਧਾਂ, ਬਿਜਲੀ ਦੇ ਖੰਭਿਆਂ ਅਤੇ ਪੁਲਾਂ 'ਤੇ ਕਈ ਇਮੋਜੀ ਦੇ ਨਾਲ "Sorry Bubu" ਵਾਲੇ ਪੋਸਟਰ ਦਿਖਾਈ ਦਿੱਤੇ ਹਨ। ਪੋਸਟਰ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਗਰਮਾ-ਗਰਮ ਚਰਚਾ ਹੋ ਰਹੀ ਹੈ ਕਿ ਇਹ ਪੋਸਟਰ ਕੌਣ ਲਗਾ ਰਿਹਾ ਹੈ।ਨੋਇਡਾ ਪੁਲਸ ਨੇ ਪੋਸਟਰਾਂ ਦੀ ਗਿਣਤੀ ਬਾਰੇ ਨੋਟਿਸ ਲਿਆ ਹੈ। ਸੈਕਟਰ 39 ਥਾਣੇ ਦੀ ਪੁਲਸ ਨੇ ਪੋਸਟਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਪੋਸਟਰ ਲਗਾਉਣ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ।
ਇਹ ਵੀ ਪੜ੍ਹੋ-ਸ਼ੂਟਿੰਗ ਦੌਰਾਨ ਵੱਡਾ ਹਾਦਸਾ, ਬਾਲਕਨੀ 'ਚੋਂ ਡਿੱਗਣ ਨਾਲ ਮਸ਼ਹੂਰ ਅਦਾਕਾਰਾ ਦੀ ਮੌਤ
ਯੂਜ਼ਰਸ ਪੋਸਟਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹੁਤ ਦਿਲਚਸਪ ਟਿੱਪਣੀਆਂ ਵੀ ਕਰ ਰਹੇ ਹਨ। ਕੁਝ ਲੋਕ ਕਹਿ ਰਹੇ ਹਨ ਕਿ ਇਹ ਪ੍ਰੇਮੀ ਦਾ ਮੁਆਫ਼ੀ ਮੰਗਣ ਦਾ ਤਰੀਕਾ ਹੈ, ਜਦਕਿ ਕੁਝ ਕਹਿ ਰਹੇ ਹਨ ਕਿ ਇਹ ਇੱਕ ਮਾਰਕੀਟਿੰਗ ਸਟੰਟ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਸ ਪਿੱਛੇ ਕੌਣ ਹੈ? ਚੰਪਾਰਨ ਵਾਲਾ ਨਾਮ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਅੱਜ ਦੇ ਪ੍ਰੇਮੀਆਂ ਬਾਰੇ ਕੋਈ ਕੀ ਕਹਿ ਸਕਦਾ ਹੈ।' ਕਿਸੇ ਦੇ ਬਾਬੂ ਨੂੰ ਗੁੱਸਾ ਆਇਆ ਤਾਂ ਉਸ ਨੇ ਨੋਇਡਾ ਤੋਂ ਲੈ ਕੇ ਯੂਪੀ ਦੇ ਮੇਰਠ ਤੱਕ ਕੰਧਾਂ 'ਤੇ "Sorry Bubu" ਦੇ ਪੋਸਟਰ ਲਗਾ ਦਿੱਤੇ ਹਨ। ਹੁਣ ਜਦੋਂ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਤਾਂ ਕੁਝ ਲੋਕ ਕਹਿ ਰਹੇ ਹਨ ਕਿ ਇਹ ਪਿਆਰ ਦਾ ਮਾਮਲਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e