ਸੋਨੂੰ ਸੂਦ ਦੀ ਦਰਿਆਦਿਲੀ, ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਲਈ ਦਿੱਤੇ ''ਸਮਾਰਟ ਫੋਨ''

Wednesday, Aug 26, 2020 - 01:20 PM (IST)

ਹਰਿਆਣਾ— ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਇਨ੍ਹੀਂ ਦਿਨੀਂ ਮੀਡੀਆ 'ਚ ਸੁਰਖੀਆਂ 'ਚ ਹਨ। ਹੋਣ ਵੀ ਕਿਉਂ ਨਾ ਕਿਉਂਕਿ ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਦੌਰਾਨ ਉਹ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਨੇ ਹਜ਼ਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ 'ਚ ਮਦਦ ਕੀਤੀ ਹੈ। ਹੁਣੁਸੋਨੂੰ ਸੂਦ ਨੇ ਹਰਿਆਣਾ ਦੇ ਮੋਰਨੀ ਇਲਾਕੇ ਦੇ ਇਕ ਪਿੰਡ ਦੇ ਬੱਚਿਆਂ ਦੀ ਪੜ੍ਹਾਈ ਵਿਚ ਵੀ ਮਦਦ ਕੀਤੀ ਹੈ। 

ਸੋਨੂੰ ਸੂਦ ਨੇ ਇਨ੍ਹਾਂ ਬੱਚਿਆਂ ਨੂੰ ਮੋਬਾਇਲ ਫੋਨ ਭੇਂਟ ਕੀਤੇ ਹਨ ਤਾਂ ਕਿ ਇਹ ਬੱਚੇ ਆਪਣੇ ਘਰ ਰਹਿ ਕੇ ਆਨਲਾਈਨ ਪੜ੍ਹਾਈ ਕਰ ਸਕਣ। ਸਰਕਾਰੀ ਸਕੂਲ ਦੇ ਪ੍ਰਿੰਸੀਪਲ ਪਵਨ ਜੈਨ ਨੇ ਦੱਸਿਆ ਹੈ ਕਿ ਇਹ ਬੱਚੇ ਮੋਰਨੀ ਇਲਾਕੇ ਦੇ ਕੋਟੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਅਤੇ ਇਨ੍ਹਾਂ ਦੇ ਕੋਲ ਮੋਬਾਈਲ ਫੋਨ ਨਾ ਹੋਣ ਦੀ ਵਜ੍ਹਾ ਕਰ ਕੇ ਇਹ ਆਨਲਾਈਨ ਕਲਾਸਾਂ 'ਚ ਸ਼ਾਮਲ ਨਹੀਂ ਹੋ ਸਕਦੇ ਹਨ। ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿਚ ਲੱਗਭਗ 190 ਵਿਦਿਆਰਥੀ ਹਨ, ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ। ਕੁਝ ਵਿਦਿਆਰਥੀਆਂ ਨੂੰ ਹੋਰ ਵਿਦਿਆਰਥੀਆਂ ਤੱਕ ਪਹੁੰਚਣ ਲਈ ਮੀਲਾਂ ਦੀ ਯਾਤਰਾ ਕਰਨੀ ਪੈਂਦੀ ਹੈ, ਜਿਨ੍ਹਾਂ ਕੋਲ ਸਮਾਰਟ ਫੋਨ ਹਨ। 

ਓਧਰ ਕਰਨ ਗਿਹਲੋਤਰਾ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਮੋਰਨੀ ਦੇ ਕੁਝ ਵਿਦਿਆਰਥੀਆਂ ਨੂੰ ਸਮਾਰਟ ਫੋਨ ਤੱਕ ਪਹੁੰਚ ਲਈ ਮੀਲਾਂ ਦੀ ਯਾਤਰਾ ਕਰਨੀ ਪੈਂਦੀ ਹੈ  ਤਾਂ ਅਸੀਂ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਲਈ ਉਡੀਕ ਨਹੀਂ ਕਰ ਸਕੇ। ਬੱਚਿਆਂ ਲਈ ਮੋਬਾਇਲ ਫੋਨ ਭੇਜ ਦਿੱਤੇ ਤਾਂ ਕਿ ਇਨ੍ਹਾਂ ਦੀ ਪੜ੍ਹਾਈ ਵਿਚ ਕੋਈ ਅੜਚਨ ਨਾ ਆਵੇ। ਸੋਨੂੰ ਸੂਦ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਇਨ੍ਹਾਂ ਵਿਦਿਆਰਥੀਆਂ ਦੀ ਮਦਦ ਲਈ ਕੁਝ ਕਰ ਸਕੇ ਹਾਂ।

ਦਰਅਸਲ ਸੋਨੂੰ ਸੂਦ ਅਤੇ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਪੀ. ਐੱਚ. ਡੀ. ਸੀ. ਸੀ. ਆਈ.) ਦੇ ਚੇਅਰਮੈਨ ਕਰਨ ਗਿਹਲੋਤਰਾ ਨੇ ਮੰਗਲਵਾਰ ਨੂੰ ਹਰਿਆਣਾ ਦੇ ਮੋਰਨੀ ਇਲਾਕੇ 'ਚਸ ਸਥਿਤ ਕੋਟੀ ਪਿੰਡ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦਾ ਫ਼ੈਸਲਾ ਕੀਤਾ, ਜਿਨ੍ਹਾਂ ਕੋਲ ਆਨਲਾਈਨ ਕਲਾਸਾਂ 'ਚ ਸ਼ਾਮਲ ਹੋਣ ਲਈ ਸਮਾਰਟ ਫ਼ੋਨ ਨਹੀਂ ਹਨ। ਦੋਹਾਂ ਨੇ ਸਮਾਰਟ ਫ਼ੋਨ ਦੇਣ ਤੋਂ ਬਾਅਦ ਵਰਚੁਅਲ ਪ੍ਰੋਗਰਾਮ 'ਚ ਵਿਦਿਆਰਥੀਆਂ ਨੂੰ ਸੰਬੋਧਿਤ ਵੀ ਕੀਤਾ। ਸੋਨੂੰ ਸੂਦ ਅਤੇ ਕਰਨ ਨੇ ਆਨਲਾਈਨ ਸਿੱਖਿਆ ਸਹੂਲਤ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮੰਗਲਵਾਰ ਨੂੰ ਹਰਿਆਣਾ ਦੇ ਇਕ ਦੂਰ-ਦੁਰਾਡੇ ਇਲਾਕੇ ਮੋਰਨੀ ਦੇ ਕੋਟੀ ਪਿੰਡ 'ਚ ਹੋਈ, ਜਿੱਥੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਗਏ। 


Tanu

Content Editor

Related News