ਹੈਵਾਨੀਅਤ ਦੀ ਹੱਦ ! ਕਲਯੁਗੀ ਪੁੱਤਾਂ ਨੇ ਰਲ਼ ਦਰੱਖ਼ਤ ਨਾਲ ਬੰਨ੍ਹ ਕੇ ਜ਼ਿੰਦਾ ਸਾੜ'ਤੀ ਆਪਣੀ ਮਾਂ

Monday, Sep 30, 2024 - 03:27 AM (IST)

ਹੈਵਾਨੀਅਤ ਦੀ ਹੱਦ ! ਕਲਯੁਗੀ ਪੁੱਤਾਂ ਨੇ ਰਲ਼ ਦਰੱਖ਼ਤ ਨਾਲ ਬੰਨ੍ਹ ਕੇ ਜ਼ਿੰਦਾ ਸਾੜ'ਤੀ ਆਪਣੀ ਮਾਂ

ਅਗਰਤਲਾ (ਭਾਸ਼ਾ)- ਪੱਛਮੀ ਤ੍ਰਿਪੁਰਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੋ ਪੁੱਤਾਂ ਨੇ ਆਪਣੀ ਹੀ 62 ਸਾਲਾ ਮਾਂ ਨੂੰ ਦਰੱਖਤ ਨਾਲ ਬੰਨ੍ਹ ਕੇ ਕਥਿਤ ਤੌਰ ’ਤੇ ਸਾੜ ਕੇ ਮਾਰ ਦਿੱਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਸ ਮਾਮਲੇ ਬਾਰੇ ਪੁਲਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸ਼ੱਕ ਹੈ ਕਿ ਪਰਿਵਾਰਕ ਝਗੜੇ ਕਾਰਨ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਚੰਪਕਨਗਰ ਥਾਣਾ ਖੇਤਰ ਦੇ ਖਮਾਰਬਾੜੀ ’ਚ ਵਾਪਰੀ। ਤਕਰੀਬਨ ਡੇਢ ਸਾਲ ਪਹਿਲਾਂ ਪਤੀ ਦੀ ਮੌਤ ਤੋਂ ਬਾਅਦ ਸਾੜੀ ਗਈ ਔਰਤ ਆਪਣੇ ਦੋ ਪੁੱਤਾਂ ਨਾਲ ਰਹਿ ਰਹੀ ਸੀ। ਉਸ ਦਾ ਤੀਜਾ ਪੁੱਤਰ ਅਗਰਤਲਾ ਰਹਿੰਦਾ ਹੈ।

ਇਹ ਵੀ ਪੜ੍ਹੋ- DSP ਦੇ ਘਰੋਂ ਲੱਖਾਂ ਦੇ ਗਹਿਣੇ ਉਡਾਉਣ ਵਾਲੀਆਂ 'ਚੋਰਨੀਆਂ' ਆ ਗਈਆਂ ਅੜਿੱਕੇ, ਦੇਖੋ ਕਿੱਥੋਂ ਫੜ ਲਿਆਈ ਪੁਲਸ

ਜਿਰਨੀਆ ਉਪ-ਮੰਡਲ ਦੇ ਪੁਲਸ ਅਧਿਕਾਰੀ ਕਮਲ ਕ੍ਰਿਸ਼ਨ ਕੋਲੋਈ ਨੇ ਦੱਸਿਆ ਕਿ ਇਕ ਔਰਤ ਨੂੰ ਜ਼ਿੰਦਾ ਸਾੜਨ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਦਰੱਖਤ ਨਾਲ ਬੰਨ੍ਹੀ ਸੜੀ ਹੋਈ ਲਾਸ਼ ਨੂੰ ਬਰਾਮਦ ਕੀਤਾ, ਜਿਸ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲੇ ’ਚ ਸ਼ਾਮਲ ਉਸ ਦੇ 2 ਪੁੱਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- Elante Mall 'ਚ ਵਾਪਰਿਆ ਵੱਡਾ ਹਾਦਸਾ ; B'Day ਮਨਾਉਣ ਆਈ ਮਸ਼ਹੂਰ ਅਦਾਕਾਰਾ ਹੋ ਗਈ ਜ਼ਖ਼ਮੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News