ਭਾਰਤੀ ਧੀਆਂ ਮਗਰੋਂ ਪੁੱਤਾਂ ਨੇ ਵੀ ਰਚਿਆ ਇਤਿਹਾਸ ! ਕਬੱਡੀ ''ਚ Gold ਨੂੰ ਪਾਇਆ ''ਜੱਫਾ''

Saturday, Sep 26, 2026 - 03:49 PM (IST)

ਭਾਰਤੀ ਧੀਆਂ ਮਗਰੋਂ ਪੁੱਤਾਂ ਨੇ ਵੀ ਰਚਿਆ ਇਤਿਹਾਸ ! ਕਬੱਡੀ ''ਚ Gold ਨੂੰ ਪਾਇਆ ''ਜੱਫਾ''

ਸਪੋਰਟਸ ਡੈਸਕ- ਜਾਪਾਨ 'ਚ ਖੇਡੀਆਂ ਜਾ ਰਹੀਆਂ ਏਸ਼ੀਅਨ ਖੇਡਾਂ 'ਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਵੀ ਇਤਿਹਾਸ ਰਚਦੇ ਹੋਏ ਫਾਈਨਲ ਮੁਕਾਬਲੇ 'ਚ ਇਰਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਲਿਆ ਹੈ। 

ਭਾਰਤ ਨੇ ਫਾਈਨਲ 'ਚ ਇਰਾਨ ਨੂੰ 40-34 ਨਾਲ ਹਰਾ ਕੇ 9ਵੀਂ ਵਾਰ ਖ਼ਿਤਾਬ ਆਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ ਅੱਜ ਹੀ ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀ ਇਰਾਨ ਨੂੰ ਹੀ ਫਾਈਨਲ 'ਚ 37-34 ਨਾਲ ਹਰਾ ਕੇ ਸੋਨਾ ਭਾਰਤ ਦੀ ਝੋਲੀ 'ਚ ਪਾਇਆ ਸੀ।


author

Harpreet SIngh

Content Editor

Related News