ਸੋਨੀਪਤ ''ਚ ਸੜਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ

05/22/2018 11:33:14 PM

ਸੋਨੀਪਤ—ਹਰਿਆਣਾ 'ਚ ਸੋਨੀਪਤ ਦੇ ਪਿੰਡ ਲੜਸੌਲੀ ਨੇੜੇ ਰਾਸ਼ਟਰੀ ਰਾਜਮਾਰਗ 'ਤੇ ਸੜਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 3 ਦੋਸਤ ਕਬੀਰਪੁਰ ਪਿੰਡ ਨਿਵਾਸੀ ਅਨਿਲ (28), ਸੋਨੀਪਤ ਓਮੇਕਸ ਸਿਟੀ ਨਿਵਾਸੀ ਅਨੁਜ (29) ਅਤੇ ਟੀਚਰ ਕਾਲੋਨੀ ਨਿਵਾਸੀ ਰਮੇਸ਼ ਬੱਤਰਾ ਕਿਸੇ ਕੰਮ ਲਈ ਆਪਣੀ ਕਾਰ 'ਚ ਸੋਨੀਪਤ ਤੋਂ ਪਾਨੀਪਤ ਵੱਲ ਗਏ ਸਨ। ਪਾਨੀਪਤ ਤੋਂ ਵਾਪਸ ਪਰਤਣ ਦੌਰਾਨ ਪਿੰਡ ਲੜਸੌਲੀ ਨੇੜੇ ਪਹੁੰਚਣ 'ਤੇ ਉਨ੍ਹਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਦਰਅਸਲ ਕਾਰ ਇਕ ਡੰਪਰ ਨਾਲ ਜਾ ਟਕਰਾਈ, ਜਿਸ ਕਾਰਨ ਉਕਤ ਤਿੰਨਾਂ ਦੀ ਮੌਤ ਹੋ ਗਈ। ਸੜਕ ਹਾਦਸੇ 'ਚ ਅਨੁਜ ਅਤੇ ਅਨਿਲ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ। ਜਦਕਿ ਰਾਜੀਵ ਹਾਦਸੇ 'ਚ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਜ਼ਖਮੀ ਰਾਜੀਵ ਬੱਤਰਾ ਨੂੰ ਬਹਾਲਗੜ੍ਹ ਰੋਡ ਸਥਿਤ ਇਕ ਨਿਜੀ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਡੰਪਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਹਾਲਾਂਕਿ ਚਾਲਕ ਡੰਪਰ ਛੱਡ ਕੇ ਫਰਾਰ ਹੋ ਗਿਆ ਹੈ।


Related News