ਪਾਟੀਦਾਰ ਰਿਜ਼ਰਵੇਸ਼ਨ ''ਤੇ ਸੋਨੀਆ ਲਏਗੀ ਫੈਸਲਾ : ਹਾਰਦਿਕ

Sunday, Nov 05, 2017 - 09:47 AM (IST)

ਪਾਟੀਦਾਰ ਰਿਜ਼ਰਵੇਸ਼ਨ ''ਤੇ ਸੋਨੀਆ ਲਏਗੀ ਫੈਸਲਾ : ਹਾਰਦਿਕ

ਅਹਿਮਦਾਬਾਦ — ਪਾਟੀਦਾਰ ਅੰਦੋਲਨ ਦੇ ਮੁਖੀ ਹਾਰਦਿਕ ਪਟੇਲ ਨੇ ਕਿਹਾ ਹੈ ਕਿ ਪਾਟੀਦਾਰ ਰਿਜ਼ਰਵੇਸ਼ਨ ਨੂੰ ਲੈ ਕੇ ਆਖਰੀ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਲਿਆ ਜਾਏਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਰਦਿਕ ਨੇ ਦਾਅਵਾ ਕੀਤਾ ਕਿ ਕਾਂਗਰਸ ਇਸ ਸੰਬੰਧੀ 8 ਨਵੰਬਰ ਤੱਕ ਆਪਣਾ ਰੁਖ਼ ਸਪੱਸ਼ਟ ਕਰ ਦੇਵੇਗੀ। 
ਹਾਰਦਿਕ ਨੇ 4 ਨਵੰਬਰ ਤੱਕ ਇਸ ਮਸਲੇ 'ਤੇ ਕਾਂਗਰਸ ਨੂੰ ਆਪਣਾ ਰੁਖ਼ ਸਪੱਸ਼ਟ ਕਰਨ ਲਈ ਅਲਟੀਮੇਟਮ ਦਿੱਤਾ ਸੀ ਪਰ 4 ਨਵੰਬਰ ਰਾਤ ਤੱਕ ਕਾਂਗਰਸੀ ਆਗੂਆਂ ਨਾਲ ਹੋਈ ਗੱਲਬਾਤ ਦੌਰਾਨ ਕੋਈ ਸਿੱਟਾ ਨਹੀਂ ਨਿਕਲਿਆ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ  ਨਾਲ ਪਾਟੀਦਾਰ ਰਿਜ਼ਰਵੇਸ਼ਨ ਨੂੰ ਲੈ ਕੇ ਗੱਲਬਾਤ ਸਿਰੇ ਨਹੀਂ ਚੜ੍ਹ ਰਹੀ। ਇਸੇ ਕਾਰਨ ਰਾਹੁਲ ਅਤੇ ਹਾਰਦਿਕ ਦੀ ਮੁਲਾਕਾਤ ਨੂੰ ਟਾਲ ਦਿੱਤਾ ਗਿਆ ਹੈ। ਹੁਣ ਆਖਰੀ ਫੈਸਲਾ ਲੈਣ ਲਈ ਸੋਨੀਆ ਨੂੰ ਅਧਿਕਾਰਤ ਕੀਤਾ ਗਿਆ ਹੈ। 
ਇਸ ਦੌਰਾਨ ਭਾਜਪਾ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ  ਉਸ 'ਤੇ ਪਾਟੀਦਾਰ ਸੰਬੰਧੀ ਆਪਣਾ ਰੁਖ਼ ਸਪੱਸ਼ਟ ਕਰਨ ਲਈ ਦਬਾਅ ਬਣਾਇਆ ਹੈ। ਭਾਜਪਾ ਆਗੂਆਂ ਨੇ ਹਾਰਦਿਕ ਨੂੰ ਵੀ ਆਪਣੀ ਰਾਏ ਸਪੱਸ਼ਟ ਕਰਨ ਲਈ ਕਿਹਾ ਹੈ।


Related News