ਜੰਤਰ-ਮੰਤਰ: ‘ਕਿਸਾਨ ਸੰਸਦ’ ’ਚ ਸੋਨੀਆ ਮਾਨ ਵੀ ਪੁੱਜੀ, ਕਿਹਾ- ਕਿਸਾਨਾਂ ਦੀਆਂ ਮੰਗਾਂ ਕਰੋ ਪੂਰੀਆਂ

2021-07-22T16:42:00.707

ਨਵੀਂ ਦਿੱਲੀ— ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਅੱਜ ਤੋਂ ਯਾਨੀ ਕਿ ਵੀਰਵਾਰ ਤੋਂ ਜੰਤਰ-ਮੰਤਰ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। 5 ਬੱਸਾਂ ’ਚ ਸਵਾਰ ਹੋ ਕੇ 200 ਦੇ ਕਰੀਬ ਕਿਸਾਨ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨ ਸੰਸਦ ਸ਼ੁਰੂ ਕੀਤੀ। ਇਸ ਕਿਸਾਨ ਸੰਸਦ ’ਚ ਪੰਜਾਬੀ ਅਦਾਕਾਰਾ ਸੋਨੀਆ ਮਾਨ ਵੀ ਕਿਸਾਨਾਂ ਦੇ ਸਮਰਥਨ ’ਚ ਜੰਤਰ-ਮੰਤਰ ’ਤੇ ਪੁੱਜੀ। ਉਨ੍ਹਾਂ ਨੇ ਹੱਥਾਂ ’ਚ ਬੈਨਰ ਫੜ੍ਹੇ ਹੋਏ ਸਨ, ਜਿਸ ’ਤੇ ਲਿਖਿਆ ਸੀ ਕਿ ਅਸੀਂ ਮੰਗ ਕਰਦੇ ਹਾਂ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਬਣਾਇਆ ਜਾਵੇ। ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ। ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਮੰਨੇ, ਇਸ ਲਈ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਨ ਆਏ ਹਾਂ।

ਇਹ ਵੀ ਪੜ੍ਹੋ : ਜੰਤਰ-ਮੰਤਰ ਪਹੁੰਚੇ ਕਿਸਾਨਾਂ ਦੀ ‘ਸੰਸਦ’ ਸ਼ੁਰੂ, ਟਿਕੈਤ ਬੋਲੇ- ਸ਼ਾਂਤੀਪੂਰਨ ਚੱਲਦਾ ਰਹੇਗਾ ਅੰਦੋਲਨ

PunjabKesari

ਕਿਸਾਨਾਂ ਦਾ ਕਹਿਣਾ ਹੈ ਕਿ ਜੰਤਰ-ਮੰਤਰ ’ਤੇ ਸਰਕਾਰ ਨੂੰ ਇਹ ਵਿਖਾਉਣ ਲਈ ਆਏ ਹਾਂ ਕਿ ਉਹ ਮੂਰਖ ਨਹੀਂ ਹਨ। ਬਿ੍ਰਟੇਨ ਦੀ ਸੰਸਦ ਸਾਡੇ ਮੁੱਦਿਆਂ ’ਤੇ ਬਹਿਸ ਕਰ ਰਹੀ ਹੈ ਪਰ ਸਾਡੀ ਸਰਕਾਰ ਨਹੀਂ। ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਦੱਸਿਆ ਕਿ ਰਸਤੇ ਵਿਚ ਪੁਲਸ ਨੇ ਤਿੰਨ ਥਾਂ ਰੋਕਿਆ। ਜੰਤਰ-ਮੰਤਰ ’ਤੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਕੀਤੀ। 

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ‘ਜੰਤਰ-ਮੰਤਰ’ ਕੂਚ, ਪੁਲਸ ਨੇ ਚੈਕਿੰਗ ਲਈ ਰਸਤੇ 'ਚ ਰੋਕੀਆਂ ਬੱਸਾਂ

PunjabKesari

ਦੱਸ ਦੇਈਏ ਕਿ ਸੰਸਦ ਭਵਨ ਜੰਤਰ-ਮੰਤਰ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਹੈ। ਪ੍ਰਦਰਸ਼ਨਕਾਰੀ 200 ਕਿਸਾਨਾਂ ਦਾ ਇਕ ਸਮੂਹ ਬੱਸਾਂ ’ਚ ਸਵਾਰ ਹੋ ਕੇ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਪੁੱਜਿਆ। ਕਿਸਾਨ ਆਪਣੇ ਹੱਥਾਂ ਆਪਣੀ ਯੂਨੀਅਨਾਂ ਦੇ ਝੰਡੇ ਫੜ੍ਹੇ ਹੋਏ ਨਜ਼ਰ ਆਏ। ਪ੍ਰਦਰਸ਼ਨ ਕਰ ਰਹੇ ਕਿਸਾਨ ਜੰਤਰ-ਮੰਤਰ ਦੇ ਇਕ ਛੋਟੇ ਜਿਹੇ ਹਿੱਸੇ ਵਿਚ ਮੌਜੂਦ ਹਨ ਅਤੇ ਪੁਲਸ ਨੇ ਦੋਹਾਂ ਪਾਸਿਓਂ ਬੈਰੀਕੇਡ ਲਾ ਰੱਖੇ ਹਨ। ਦਿੱਲੀ ਪੁਲਸ ਦੇ ਕਈ ਦਲ ਧਰਨਾ ਵਾਲੀ ਥਾਂ ਵੱਲ ਜਾਣ ਵਾਲੀਆਂ ਸੜਕਾਂ ’ਤੇ ਤਾਇਨਾਤ ਹੈ। ਜਲ ਤੋਪਾਂ ਨਾਲ ਬੌਛਾਰਾਂ ਕਰਨ ਲਈ ਟੈਂਕ ਵੀ ਉੱਥੇ ਮੌਜੂਦ ਹਨ। 

ਇਹ ਵੀ ਪੜ੍ਹੋ :  ਸਰਕਾਰ ਕਿਸਾਨਾਂ ਨਾਲ ਖੁੱਲ੍ਹੇ ਮਨ ਨਾਲ ਚਰਚਾ ਲਈ ਤਿਆਰ: ਨਰੇਂਦਰ ਤੋਮਰ

PunjabKesari

ਜ਼ਿਕਰਯੋਗ ਹੈ ਕਿ ਦਿੱਲੀ ਨਾਲ ਲੱਗਦੇ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰ ’ਤੇ ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ। ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ।

PunjabKesari


Tanu

Content Editor Tanu