ਕਾਂਗਰਸ ਨੇ ਜਾਰੀ ਕੀਤੀ 15 ਉਮੀਦਵਾਰਾਂ ਦੀ ਸੂਚੀ, ਸੋਨੀਆ ਗਾਂਧੀ ਲਡ਼ੇਗੀ ਚੋਣ

03/07/2019 9:35:26 PM

ਨਵੀਂ ਦਿੱਲੀ— ਲੋਕ ਸਭਾ ਚੋਣ 2019 ਲਈ ਕਾਂਗਰਸ ਨੇ ਪਹਿਲੀ ਸੂਚੀ ਕਰ ਦਿੱਤੀ ਹੈ। ਕਾਂਗਰਸ ਨੇ ਉੱਤਰ ਪ੍ਰਦੇਸ਼ ਦੀ 11 ਤੇ ਗੁਜਰਾਤ ਦੀ 4 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੇ ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਰਾਏਬਰੇਲੀ ਤੋਂ ਚੋਣ ਲੜੇਗੀ। ਕਾਂਗਰਸ ਦੀ ਪਹਿਲੀ ਸੂਚੀ 'ਚ ਕੁਲ 15 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ।
ਸੂਤਰਾਂ ਮੁਤਾਬਕ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਇਸ ਸੂਚੀ ਨੂੰ ਮਨਜ਼ੂਰੀ ਮਿਲੀ। ਇਸ ਸੂਚੀ 'ਚ ਉੱਤਰ ਪ੍ਰਦੇਸ਼ ਲਈ 11 ਤੇ ਗੁਜਰਾਤ ਦੇ ਚਾਰ ਉਮੀਦਵਾਰ ਐਲਾਨ ਕੀਤੇ ਗਏ ਹਨ। ਉੱਤਰ ਪ੍ਰਦੇਸ਼ 'ਚ ਰਾਏਬਰੇਲੀ ਤੋਂ ਸੋਨੀਆ ਗਾਂਧੀ, ਅਮੇਠੀ ਤੋਂ ਰਾਹੁਲ ਗਾਂਧੀ, ਫਰੂਖਾਬਾਦ ਤੋਂ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ, ਧੌਰਹਰਾ ਤੋਂ ਜਿਤਿਨ ਪ੍ਰਸਾਦ, ਬਦਾਯੂ ਤੋਂ ਸਲੀਮ  ਸ਼ੇਰਵਾਨੀ, ਕੁਸ਼ੀਨਗਰ ਤੋਂ ਆਰ.ਪੀ.ਐੱਨ. ਸਿੰਘ, ਫੈਜਾਬਾਦ ਤੋਂ ਨਿਰਮਲ ਖਤਰੀ ਤੇ ਸਹਾਰਪੁਰ ਤੋਂ ਇਮਰਾਨ ਮਸੂਦ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਉਨਾਵ ਤੋਂ ਅਨੁ ਟੰਡਨ, ਅਕਬਰਪੁਰ ਤੋਂ ਰਾਜਾਰਾਮ ਪਾਲ ਤੇ ਜਾਲੌਨ ਤੋਂ ਬ੍ਰਜਲਾਲ ਖਬਰੀ ਨੂੰ ਟਿਕਟ ਦਿੱਤਾ ਗਿਆ ਹੈ। ਗੁਜਰਾਤ 'ਚ ਅਹਿਮਦਾਬਾਦ-ਪੱਛਮ ਤੋਂ ਰਾਜੂ ਪਰਮਾਰ, ਆਣੰਦ ਤੋਂ ਭਰਤ ਸਿੰਘ ਸੋਲੰਕੀ, ਵਡੋਦਰਾ ਤੋਂ ਪ੍ਰਸ਼ਾਂਤ ਪਟੇਲ ਤੇ ਛੋਟਾ ਉਦੈਪੁਰ ਤੋਂ ਰੰਜੀਤ ਮੋਹਨਸਿੰਘ ਰਾਠਵਾ ਨੂੰ ਉਮੀਦਵਾਰ ਐਲਾਨ ਕੀਤਾ ਗਿਆ ਹੈ।


Inder Prajapati

Content Editor

Related News