ਮੈਡੀਕਲ ਜਾਂਚ ਲਈ ਵਿਦੇਸ਼ ਜਾਵੇਗੀ ਸੋਨੀਆ ਗਾਂਧੀ, ਬੀਮਾਰ ਮਾਂ ਨਾਲ ਵੀ ਕਰੇਗੀ ਮੁਲਾਕਾਤ

Wednesday, Aug 24, 2022 - 09:52 AM (IST)

ਨਵੀਂ ਦਿੱਲੀ (ਵਾਰਤਾ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੈਡੀਕਲ ਜਾਂਚ ਲਈ ਵਿਦੇਸ਼ ਯਾਤਰਾ ਕਰੇਗੀ। ਪਾਰਟੀ ਨੇ ਕਿਹਾ ਕਿ ਯਾਤਰਾ ਦੌਰਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਨਾਲ ਰਹਿਣਗੇ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਬਿਆਨ 'ਚ ਕਿਹਾ,''ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੈਡੀਕਲ ਜਾਂਚ ਲਈ ਵਿਦੇਸ਼ ਯਾਤਰਾ ਕਰੇਗੀ, ਦਿੱਲੀ ਆਉਣ ਤੋਂ ਪਹਿਲਾਂ ਉਹ ਆਪਣੀ ਬੀਮਾਰ ਮਾਂ ਨੂੰ ਵੀ ਮਿਲੇਗੀ।'' ਇਸ 'ਚ ਕਿਹਾ ਗਿਆ ਹੈ,''ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸ ਪ੍ਰਧਾਨ ਨਾਲ ਯਾਤਰਾ ਕਰਨਗੇ।''

PunjabKesari

ਹਾਲਾਂਕਿ 4 ਸਤੰਬਰ ਨੂੰ ਹੋਣ ਵਾਲੀ ਰੈਲੀ ਨੂੰ ਰਾਹੁਲ ਗਾਂਧੀ ਨੂੰ ਸੰਬੋਧਨ ਕਰਨਗੇ। ਦਿੱਲੀ ਦੀ ਰੈਲੀ ਅਤੇ 'ਭਾਰਤ ਜੋੜੋ ਯਾਤਰਾ' ਤੋਂ ਪਹਿਲਾਂ ਕਾਂਗਰਸ ਦੇਸ਼ 'ਚ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਸੂਬਿਆਂ ਦੀ ਰਾਜਧਾਨੀਆਂ 'ਚ ਸੀਨੀਅਰ ਨੇਤਾਵਾਂ ਦੇ ਸਮਾਚਾਰ ਸੰਮੇਲਨਾਂ ਨਾਲ ਇਕ ਪ੍ਰੈੱਸ ਬਲਿਟਜ਼ ਦੀ ਯੋਜਨਾ ਬਣਾ ਰਹੀ ਹੈ। ਕਾਂਗਰਸ ਨੇਤਾਵਾਂ ਅਨੁਸਾਰ ਪਾਰਟੀ 29 ਅਗਸਤ ਨੂੰ 'ਦਿੱਲੀ ਚੱਲੋ, ਹੱਲਾ ਬੋਲ' ਰੈਲੀ ਅਤੇ ਪਿਰ 5 ਸਤੰਬਰ ਨੂੰ 'ਭਾਰਤ ਜੋੜੋ ਯਾਤਰਾ' ਲਈ ਪ੍ਰੈੱਸ ਵਾਰਤਾ ਕਰੇਗੀ। ਪਾਰਟੀ ਉਸ ਰੈਲੀ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ, ਜਿਸ ਦੀ ਦਿੱਲੀ 'ਚ ਯੋਜਨਾ ਹੈ ਅਤੇ ਫਿਰ ਯਾਤਰਾ ਜੋ 3500 ਕਿਲੋਮੀਟਰ ਲੰਬੀ ਹੋਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News