ਸ਼ਿਮਲਾ ਪੁੱਜੀ ਸੋਨੀਆ ਗਾਂਧੀ, ਧੀ ਪ੍ਰਿੰਯਕਾ ਨਾਲ ਛਰਾਬੜਾ ’ਚ ਬਣਾਏਗੀ ਰਣਨੀਤੀ
Monday, Oct 10, 2022 - 04:46 PM (IST)
ਸ਼ਿਮਲਾ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹਿਮਾਚਲ ਪ੍ਰਦੇਸ਼ ’ਚ ਚੁਣਾਵੀ ਦੌਰ ਦੌਰਾਨ ਸੋਮਵਾਰ ਸ਼ਿਮਲਾ ਪਹੁੰਚੀ। ਸਖ਼ਤ ਸੁਰੱਖਿਆ ਦਰਮਿਆਨ ਸੋਨੀਆ ਗਾਂਧੀ ਦਾ ਕਾਫ਼ਿਲਾ ਛਰਾਬੜਾ ਪਹੁੰਚਿਆ। ਜ਼ਿਕਰਯੋਗ ਹੈ ਕਿ 14 ਅਕਤੂਬਰ ਤੋਂ ਬਾਅਦ ਦਿੱਲੀ ’ਚ ਹੋਣ ਵਾਲੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਤੋਂ ਪਹਿਲਾਂ ਪਾਰਟੀ ਦੀ ਕੌਮੀ ਪ੍ਰਧਾਨ ਸੋਮਵਾਰ ਸਵੇਰੇ ਸ਼ਿਮਲਾ ਪਹੁੰਚੀ।
ਚੰਡੀਗੜ੍ਹ ਤੋਂ ਸੜਕ ਮਾਰਗ ਤੋਂ ਹੁੰਦੇ ਹੋਏ ਉਹ ਸ਼ਿਮਲਾ ਦੇ ਛਰਾਬੜਾ ਆਈ। ਇੱਥੇ ਛਰਾਬੜਾ ਸਥਿਤ ਆਪਣੀ ਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਘਰ ਗਈ। ਸੋਨੀਆ ਗਾਂਧੀ ਦਾ ਇਹ ਦੌਰਾ ਚੁੱਪ-ਚਪੀਤੇ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਛੁੱਟੀਆਂ ਮਨਾਉਣ ਲਈ ਸ਼ਿਮਲਾ ਆਈ ਹੈ ਪਰ ਚੁਣਾਵੀ ਮਾਹੌਲ ’ਚ ਸਿਆਸੀ ਚਰਚਾ ਵੀ ਸੰਭਵ ਹੈ। ਸੋਨੀਆ ਦਾ ਅੱਜ ਅਤੇ ਮੰਗਲਵਾਰ ਨੂੰ ਪ੍ਰਿਯੰਕਾ ਗਾਂਧੀ ਦੇ ਘਰ ਰੁੱਕਣ ਦਾ ਪ੍ਰੋਗਰਾਮ ਹੈ।
ਸੋਨੀਆ ਗਾਂਧੀ 11 ਅਕਤੂਬਰ ਨੂੰ ਦਿੱਲੀ ਪਰਤ ਜਾਵੇਗੀ ਅਤੇ 14 ਤੋਂ ਬਾਅਦ ਹੋਣ ਵਾਲੀ ਚੋਣ ਕਮੇਟੀ ਦੀ ਬੈਠਕ ’ਚ ਸ਼ਾਮਲ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਦਾ ਇਹ ਨਿੱਜੀ ਦੌਰਾ ਹੈ। ਇਸ ਦੌਰਾਨ ਉਹ ਕਿਸੇ ਵੀ ਪਾਰਟੀ ਅਹੁਦਾ ਅਧਿਕਾਰੀ ਨੂੰ ਨਹੀਂ ਮਿਲੇਗੀ ਅਤੇ ਨਾ ਹੀ ਕਿਸੇ ਪ੍ਰੋਗਰਾਮ ’ਚ ਸ਼ਾਮਲ ਹੋਵੇਗੀ। ਸੋਨੀਆ ਗਾਂਧੀ ਦੀ ਧੀ ਪ੍ਰਿੰਯਕਾ 4 ਅਕਤੂਬਰ ਤੋਂ ਸ਼ਿਮਲਾ ਵਿਚ ਹੀ ਹੈ। ਸੋਨੀਆ ਗਾਂਧੀ ‘ਭਾਰਤ ਜੋੜੋ ਯਾਤਰਾ’ ਦੌਰਾਨ ਆਪਣੇ ਪੁੱਤਰ ਅਤੇ ਪਾਰਟੀ ਨੇਤਾ ਰਾਹੁਲ ਨਾਲ ਮੁਲਾਕਾਤ ਮਗਰੋਂ ਹੁਣ ਸ਼ਿਮਲਾ ਪਹੁੰਚੀ ਹੈ।