ਸੋਨੀਆ ਗਾਂਧੀ ਦੇ ਘਰ ਡਿਨਰ ਪਾਰਟੀ ਸ਼ੁਰੂ, ਪਹੁੰਚੇ ਕਈ ਦਲਾਂ ਦੇ ਆਗੂ

Tuesday, Mar 13, 2018 - 08:21 PM (IST)

ਸੋਨੀਆ ਗਾਂਧੀ ਦੇ ਘਰ ਡਿਨਰ ਪਾਰਟੀ ਸ਼ੁਰੂ, ਪਹੁੰਚੇ ਕਈ ਦਲਾਂ ਦੇ ਆਗੂ

ਨਵੀਂ ਦਿੱਲੀ—ਭਾਰਤੀ ਜਨਤਾ ਪਾਰਟੀ ਦੇ ਵਿਜੇ ਰੱਥ ਨੂੰ ਰੋਕਣ ਲਈ ਵਿਰੋਧੀ ਇਕਜੁਟਤਾ ਲਈ ਰਣਨੀਤੀ ਬਣਾ ਰਹੇ ਹਨ। ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਅਹੁਦਾ ਸੌਂਪਣ ਤੋਂ ਬਾਅਦ ਯੂ. ਪੀ. ਏ. ਚੇਅਰਪਰਸ਼ਨਸੋਨੀਆ ਗਾਂਧੀ ਗਠਜੋੜ ਨੂੰ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ। ਜਿਸ ਦੌਰਾਨ ਉਨ੍ਹਾਂ ਵਲੋਂ ਅੱਜ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਹੈ।
ਇਸ ਪਾਰਟੀ 'ਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਆਰ. ਐਸ. ਪੀ. ਕੇ ਐਨ. ਕੇ ਪ੍ਰੇਮਚੰਦਨ, ਜੇ. ਡੀ. ਐਸ. ਦੇ ਉਪੇਂਦਰ ਰੇੱਡੀ, ਕੇਰਲ ਕਾਂਗਰਸ ਦੇ ਜੋਸ਼ ਕੇ ਮਨੀ ਵੀ ਇਸ ਡਿਨਰ ਪਾਰਟੀ 'ਚ ਸ਼ਾਮਲ ਹੋਣ ਲਈ ਪਹੁੰਚੇ ਹਨ। ਇਨ੍ਹਾਂ ਤੋਂ ਇਲਾਵਾ ਹਿੰਦੁਸਤਾਨ ਅਵਾਮ ਮੋਰਚਾ ਦੇ ਜੀਤਨਰਾਮ ਮਾਂਝੀ, ਸਪਾ ਦੇ ਰਾਮਗੋਪਾਲ ਯਾਦਵ, ਵਾਮਪੰਥੀ ਦਲਾਂ ਵਲੋਂ ਮੁਹੰਮਦ ਸਲੀਮ, ਡੀ ਰਾਜਾ ਅਤੇ ਜੇ. ਵੀ. ਐਮ. ਦੇ ਬਾਬੂਲਾਲ ਮਰਾਂਡੀ ਪਹੁੰਚੇ ਹਨ। ਇਸ ਦੇ ਨਾਲ ਹੀ ਮੀਸਾ ਭਾਰਤੀ, ਤੇਜਸਵੀ ਯਾਦਵ, ਬਦਰੂਦੀਨ ਅਜ਼ਮਲ ਸਮੇਤ ਹੋਰ ਵੀ ਕਈ ਆਗੂ ਇਸ 'ਚ ਸ਼ਾਮਲ ਹੋ ਚੁਕੇ ਹਨ।

ਇਸ ਡਿਨਰ ਪਾਰਟੀ 'ਤੇ ਸੀ. ਪੀ. ਆਈ. ਆਗੂ ਡੀ. ਰਾਜਾ ਨੇ ਕਿਹਾ ਕਿ ਉਨ੍ਹਾਂ ਪਤਾ ਚੱਲਿਆ ਹੈ ਕਿ ਇਸ 'ਚ ਕੁੱਝ ਪਾਰਟੀਆਂ ਸ਼ਾਮਲ ਹੋ ਰਹੀਆਂ ਹਨ, ਹਾਲਾਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਕਿਉਂ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਨੇ ਸੰਭਾਵਨਾ ਜਤਾਈ ਕਿ ਅਜੇ ਨਹੀ ਪਰ ਭਵਿੱਖ 'ਚ ਗਠਬੰਧਨ ਬਣ ਸਕਦਾ ਹੈ।
ਇਸ ਡਿਨਰ 'ਚ 2019 ਲੋਕਸਭਾ ਚੋਣਾਂ ਲਈ ਰਣਨੀਤੀ 'ਤੇ ਵਿਚਾਰ ਹੋ ਸਕਦਾ ਹੈ। ਇਸ ਡਿਨਰ 'ਚ ਕਰੀਬ 17 ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਨ੍ਹਾਂ ਪਾਰਟੀਆਂ ਤੋਂ ਇਲਾਵਾ ਵੀ ਕਈ ਚੇਹਰੇ ਅਜਿਹੇ ਹਨ ਜਿਨ੍ਹਾਂ 'ਤੇ ਸਾਰਿਆਂ ਦੀ ਨਜ਼ਰ ਹੈ।


Related News