ਉਮਾ ਭਾਰਤੀ ਬੋਲੀਂ- ਸੋਨੀਆ ਗਾਂਧੀ ਇੱਕ ਚੰਗੀ ਨੂੰਹ ਅਤੇ ਮਾਂ ਪਰ ਉਹ ਨੇਤਾ ਨਹੀਂ ਬਣ ਸਕਦੀ
Tuesday, Aug 25, 2020 - 11:26 PM (IST)

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਫਾਇਰਬ੍ਰਾਂਡ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਟਵੀਟ ਕੀਤਾ ਹੈ। ਆਪਣੇ ਟਵੀਟ 'ਚ ਉਮਾ ਭਾਰਤੀ ਨੇ ਸੋਨੀਆ ਗਾਂਧੀ ਦੀ ਤਾਰੀਫ ਕੀਤੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕਿਉਂ ਕਾਂਗਰਸ ਨੇਤਾ ਪ੍ਰਧਾਨ ਮੰਤਰੀ ਨਹੀਂ ਬਣ ਸਕੀ। ਉਮਾ ਭਾਰਤੀ ਨੇ ਕਿਹਾ ਕਿ ਸੋਨੀਆ ਗਾਂਧੀ ਇੱਕ ਚੰਗੀ ਪਤਨੀ, ਮਾਂ ਅਤੇ ਚੰਗੀ ਨੂੰਹ ਰਹੀ ਹਨ ਪਰ ਇਨ੍ਹਾਂ ਕਾਰਨਾਂ ਨਾਲ ਉਹ ਭਾਰਤ ਦੀ ਨੇਤਾ ਤਾਂ ਨਹੀਂ ਬਣ ਸਕਦੀ।
ਬੀਜੇਪੀ ਸੰਸਦ ਮੈਂਬਰ ਨੇ ਕਿਹਾ ਕਿ ਸੋਨੀਆ ਗਾਂਧੀ ਭਾਰਤ 'ਚ ਪੈਦਾ ਨਹੀਂ ਹੋਈ, ਇਹੀ ਕਾਰਨ ਹੈ ਕਿ ਅਸੀਂ ਅਜਿਹਾ ਮਾਹੌਲ ਬਣਾਇਆ ਕਿ ਉਹ ਭਾਰਤ 'ਚ ਪ੍ਰਧਾਨ ਮੰਤਰੀ ਨਹੀਂ ਬਣ ਸਕੀ ਪਰ ਇੱਕ ਜਨਾਨੀ ਹੋਣ ਦੇ ਨਾਤੇ ਉਹ ਬਹੁਤ ਕੋਮਲ ਅਤੇ ਪਿਆਰ ਕਰਨ ਵਾਲੀ ਹਨ।
ਉਮਾ ਭਾਰਤੀ ਅੱਗੇ ਕਹਿੰਦੀ ਹਨ ਕਿ ਮੈਂ ਸੋਨੀਆ ਗਾਂਧੀ ਦੀ ਬਹੁਤ ਇੱਜ਼ਤ ਕਰਦੀ ਹਾਂ, ਉਹ ਇੱਕ ਚੰਗੀ ਨੂੰਹ, ਚੰਗੀ ਪਤਨੀ ਅਤੇ ਚੰਗੀ ਮਾਂ ਰਹੀ ਹਨ। ਮੈਂ ਆਪਣੇ ਲਈ ਵੀ ਉਨ੍ਹਾਂ 'ਚ ਮਮਤਾ ਦਾ ਭਾਵ ਦੇਖਿਆ ਹੈ ਪਰ ਇਨ੍ਹਾਂ ਕਾਰਨਾਂ ਨਾਲ ਉਹ ਭਾਰਤ ਦੀ ਨੇਤਾ ਤਾਂ ਨਹੀਂ ਬਣ ਸਕਦੀ ਹਨ।
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਉਮਾ ਭਾਰਤੀ ਨੇ ਸੋਨੀਆ ਗਾਂਧੀ ਦੀ ਤਾਰੀਫ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਬੀਜੇਪੀ ਨੇਤਾ ਕਹਿ ਚੁੱਕੀ ਹਨ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਇੱਜ਼ਤ ਕਰਦੀ ਹਨ, ਕਿਉਂਕਿ ਉਹ ਭਾਰਤ ਦੀ ਨੂੰਹ ਦੇ ਤੌਰ 'ਤੇ ਭਾਰਤ ਆਈ ਅਤੇ ਪਤੀ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਵੀ ਦੇਸ਼ 'ਚ ਰਹੀ।