ਸੋਨੀਆ ਗਾਂਧੀ ਨੇ 12 ਸਤੰਬਰ ਨੂੰ ਸੱਦੀ ਬੈਠਕ, ਸੂਬਾ ਇੰਚਾਰਜ ਵੀ ਹੋਣਗੇ ਸ਼ਾਮਲ
Friday, Sep 06, 2019 - 07:34 PM (IST)

ਨਵੀਂ ਦਿੱਲੀ — ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ 12 ਸਤੰਬਰ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਨਾਲ ਬੈਠਕ ਕਰਣਗੀ। ਇਸ ਬੈਠਕ 'ਚ ਪਾਰਟੀ ਜਨਰਲ ਸਕੱਤਰ ਸੂਬਾ ਇੰਚਾਰਜ ਵਿਧਾਇਕ ਦਲ ਦੇ ਨੇਤਾ ਆਦਿ ਸ਼ਾਮਲ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਇਸ ਬੈਠਕ 'ਚ ਦਿੱਲੀ ਪ੍ਰਦੇਸ਼ ਪ੍ਰਧਾਨ ਦੇ ਨਾਂ 'ਤੇ ਮੱਧ ਪ੍ਰਦੇਸ਼ ਕਾਂਗਰਸ 'ਚ ਚੱਲ ਰਹੇ ਵਿਵਾਦ ਨਾਲ ਸਬੰਧ 'ਚ ਵੱਡਾ ਫੈਸਲਾ ਲੈ ਸਕਦੀ ਹੈ।