ਸੋਨੀਆ ਦਾ ਨਵਾਂ ਪਰਛਾਵਾਂ
Tuesday, Dec 02, 2025 - 11:57 PM (IST)
ਨੈਸ਼ਨਲ ਡੈਸਕ- ਸੋਨੀਆ ਗਾਂਧੀ ਦੀਆਂ ਯਾਤਰਾ ਯੋਜਨਾਵਾਂ ’ਚ ਇਕ ਨਵਾਂ ‘ਸਾਥੀ’ ਆਇਆ ਹੈ। ਇਹ ਕੋਈ ਪੁਰਾਣਾ ਵਫ਼ਾਦਾਰ ਨਹੀਂ ਸਗੋਂ ਬਿਹਾਰ ਦੇ ਇਕ ਜੋਸ਼ੀਲੇ ਸੰਸਦ ਮੈਂਬਰ ਤੇ ਇਕ ਵੱਖਰੀ ਸੋਚ ਵਾਲੀ ਨੇਤਾ ਪੱਪੂ ਯਾਦਵ ਦੀ ਪਤਨੀ ਰਣਜੀਤ ਰੰਜਨ ਹੈ।
ਜਦੋਂ ਤੋਂ ਸੋਨੀਆ ਗਾਂਧੀ ਰਾਜ ਸਭਾ ’ਚ ਦਾਖਲ ਹੋਈ ਹੈ, ਰਣਜੀਤ ਨੂੰ ਉਨ੍ਹਾਂ ਨੂੰ ਸੰਸਦ ਦੇ ਅੰਦਰ ਤੇ ਬਾਹਰ ਲਿਜਾਂਦੇ ਵੇਖਿਆ ਗਿਆ ਹੈ। ਇਸ ਕਾਰਨ ਕਾਂਗਰਸ ’ਤੇ ਨਜ਼ਰ ਰੱਖਣ ਵਾਲੇ ਉਨ੍ਹਾਂ ਨੂੰ ਕਾਂਗਰਸ ਮੁਖੀ ਦਾ ਨਵਾਂ ਪਰਛਾਵਾਂ ਕਹਿਣ ਲੱਗ ਪਏ ਹਨ।
ਰਣਜੀਤ ਜੋ ਟੈਨਿਸ ਦੀ ਮੰਨੀ ਪ੍ਰਮੰਨੀ ਸ਼ੌਕੀਨ ਤੇ ਸਪੱਸ਼ਟ ਬੋਲਣ ਵਾਲੀ ਹੈ, ਨੂੰ ਰਾਸ਼ਟਰੀ ਖੇਡ ਪ੍ਰਸ਼ਾਸਨ ਬਿੱਲ ਪ੍ਰਤੀ ਪਾਰਟੀ ਦੀ ਕਮਾਂਡ ਸੰਭਾਲਣ ਲਈ ਚੁਣਿਆ ਗਿਆ ਸੀ। ਇਸ ਕਦਮ ਕਾਰਨ ਸਾਬਕਾ ਮੰਤਰੀ ਅਜੈ ਮਾਕਨ ਨਾਰਾਜ਼ ਹੋ ਗਏ ਸਨ। ਉਨ੍ਹਾਂ ਮੂਲ ਸੰਸਕਰਣ ਦਾ ਖਰੜਾ ਤਿਆਰ ਕੀਤਾ ਸੀ, ਜਿਸ ਨੂੰ ਉਨ੍ਹਾਂ ਦੀ ਆਪਣੀ ਸਰਕਾਰ ਨੇ ਹੀ ਰੱਦ ਕਰ ਦਿੱਤਾ ਸੀ।
ਪਰ ਅੰਦਰੂਨੀ ਲੋਕਾਂ ਨੂੰ ਹੈਰਾਨ ਕਰਨ ਵਾਲੀ ਗੱਲ ਰਣਜੀਤ ਦੀ ਅਚਾਨਕ ਚੁੱਪ ਹੈ। ਆਪਣੀ ਤਿੱਖੀ ਦਖਲਅੰਦਾਜ਼ੀ ਲਈ ਜਾਣੀ ਜਾਂਦੀ ਰਣਜੀਤ ਵਿਰੋਧੀ ਧਿਰ ਦੀ ਵੋਟ ਚੋਰੀ ਦੀ ਮੁਹਿੰਮ ਅਤੇ ਹੋਰ ਸਿਆਸੀ ਮੁੱਦਿਆਂ ਤੋਂ ਗਾਇਬ ਹੈ। ਇਸ ਦੌਰਾਨ ਉਨ੍ਹਾਂ ਦੇ ਪਤੀ ਪੱਪੂ ਯਾਦਵ ਹੁਣ ਕਿਸੇ ਦੀ ਨਾਪਸੰਦ ਨਹੀਂ ਰਹੇ ਤੇ ਰਾਹੁਲ ਨਾਲ ਗੱਲਬਾਤ ਕਰਦੇ ਵੇਖੇ ਜਾ ਸਕਦੇ ਹਨ।
ਤਾਂ ਕੀ ਸੰਸਦ ’ਚ ਸੁਰਖੀਆਂ ਬਟੋਰਨ ਵਾਲੇ ਆਪਣੇ ਪਤੀ ਤੋਂ ਰਣਜੀਤ ਸੁਰੱਖਿਅਤ ਦੂਰੀ ਬਣਾ ਰਹੀ ਹੈ? ਕੋਈ ਵੀ ਅਜਿਹਾ ਨਹੀਂ ਕਹਿ ਰਿਹਾ ਪਰ ਦਿੱਲੀ ਦੇ ਗਾਸਿਪ ਗਲਿਆਰੇ ’ਚ ਹਰ ਕੋਈ ਘੁਸਰ-ਮੁਸਰ ਕਰ ਰਿਹਾ ਹੈ। ਸੋਨੀਆ ਨੂੰ ਰਣਜੀਤ ਰੂਪੀ ਇਕ ਨਵਾਂ ਪਰਛਾਵਾਂ ਮਿਲ ਗਿਆ ਹੈ ਤੇ ਰਣਜੀਤ ਕਿਸੇ ਦੀ ਉਮੀਦ ਨਾਲੋਂ ਬਿਹਤਰ ਡਬਲ ਖੇਡਦੀ ਹੈ।
ਜਦੋਂ ਸੋਨੀਆ ਗਾਂਧੀ ਪਾਰਟੀ ਦੀ ਸੀਨੀਅਰ ਆਗੂ ਤੇ ਆਪਣੇ ਸਾਬਕਾ ਪਰਛਾਵੇਂ ਅੰਬਿਕਾ ਸੋਨੀ ਦੇ ਪਤੀ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਈ ਸੀ ਤਾਂ ਰਣਜੀਤ ਉ੍ਵਨ੍ਹਾਂ ਦੇ ਨਾਲ ਸੀ।
