ਬਿਜਲੀ ਸਪਲਾਈ ਨੂੰ ਲੈ ਕੇ ਸਬ-ਸਟੇਸ਼ਨ ’ਚ ਭੰਨ-ਤੋੜ, ਭੀੜ ਨੇ ਕਾਮਿਆਂ ਦੀ ਕੀਤੀ ਕੁੱਟਮਾਰ

Monday, Sep 06, 2021 - 03:46 PM (IST)

ਬਿਜਲੀ ਸਪਲਾਈ ਨੂੰ ਲੈ ਕੇ ਸਬ-ਸਟੇਸ਼ਨ ’ਚ ਭੰਨ-ਤੋੜ, ਭੀੜ ਨੇ ਕਾਮਿਆਂ ਦੀ ਕੀਤੀ ਕੁੱਟਮਾਰ

ਸੋਨਭੱਦਰ— ਉੱਤਰ ਪ੍ਰਦੇਸ਼ ’ਚ ਸੋਨਭੱਦਰ ਜ਼ਿਲ੍ਹੇ ਦੇ ਵਿੰਧਮਗੰਜ ਖੇਤਰ ਵਿਚ ਅਣ-ਐਲਾਨੇ ਬਿਜਲੀ ਕੱਟਾਂ ਤੋਂ ਤੰਗ ਆ ਕੇ ਪਿੰਡ ਵਾਸੀਆਂ ਨੇ ਸਬ-ਸਟੇਸ਼ਨ ’ਚ ਦਾਖ਼ਲ ਹੋ ਕੇ ਉੱਥੇ ਮੌਜੂਦ ਕਾਮਿਆਂ ਦੀ ਕੁੱਟਮਾਰ ਕੀਤੀ ਅਤੇ ਉੱਥੇ ਰੱਖੇ ਸਾਮਾਨ ਦੀ ਭੰਨ-ਤੋੜ ਕੀਤੀ। ਬਿਜਲੀ ਮਹਿਕਮੇ ਦੇ ਸੂਤਰਾਂ ਨੇ ਦੱਸਿਆ ਕਿ ਇਕ ਪੰਦਰਵਾੜੇ ਤੋਂ ਲਗਾਤਾਰ ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਦੁਖੀ ਹੋ ਕੇ ਐਤਵਾਰ ਰਾਤ ਨੂੰ ਪਿੰਡ ਵਾਸੀਆਂ ਨੇ ਸਬ-ਸਟੇਸ਼ਨ ’ਤੇ ਮੌਜੂਦ ਕਾਮਿਆਂ ਨਾਲ ਕੁੱਟਮਾਰ ਕੀਤੀ ਅਤੇ ਉੱਥੇ ਭੰਨ-ਤੋੜ ਕੀਤੀ। 

ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਓਵਰਲੋਡ ਕਾਰਨ ਅਕਸਰ ਬਿਜਲੀ ’ਚ ਟ੍ਰਿਪ ਕੀਤੀ ਜਾ ਰਹੀ ਹੈ, ਜਦਕਿ ਇਸ ਸਬ-ਸਟੇਸ਼ਨ ’ਚ 3 ਫੀਡਰ ਬਣਾਏ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਓਵਰਲੋਡ ਨਾਲ ਟ੍ਰਿਪ ਹੋਣ ਨਾਲ ਇਕ ਪੰਦਰਵਾੜੇ ਨਾਲ ਵਾਰੀ-ਵਾਰੀ ਨਾਲ ਬਿਜਲੀ ਦੀ ਕਟੌਤੀ ਕਰ ਕੇ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ’ਤੇ ਪੁਲਸ ਮੌਕੇ ’ਤੇ ਪਹੁੰਚੀ ਪਰ ਪਿੰਡ ਵਾਸੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਦੌੜ ਗਏ। ਇਸ ਸਿਲਸਿਲੇ ਵਿਚ ਕਾਮਿਆਂ ਨੇ ਅੱਜ ਥਾਣੇ ਵਿਚ ਸ਼ਿਕਾਇਤ ਦੇ ਕੇ ਦੋਸ਼ੀਆਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ।


author

Tanu

Content Editor

Related News