ਸਬੂਤ ਵੇਖ ਰੋ ਪਈ ਸੋਨਮ ਰਘੂਵੰਸ਼ੀ, ਕਿਹਾ- ''ਹਾਂ ਇਹ ਮੈਂ ਹੀ ਕੀਤਾ....''

Wednesday, Jun 11, 2025 - 04:44 PM (IST)

ਸਬੂਤ ਵੇਖ ਰੋ ਪਈ ਸੋਨਮ ਰਘੂਵੰਸ਼ੀ, ਕਿਹਾ- ''ਹਾਂ ਇਹ ਮੈਂ ਹੀ ਕੀਤਾ....''

ਨੈਸ਼ਨਲ ਡੈਸਕ- ਮੇਘਾਲਿਆ ਵਿਚ ਕਤਲ ਕੀਤੇ ਗਏ ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ ਰਘੂਵੰਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਪੁਲਸ ਪੁੱਛਗਿੱਛ 'ਚ ਸੋਨਮ ਨੇ ਮੰਨਿਆ ਹੈ ਕਿ ਉਹ ਆਪਣੇ ਪਤੀ ਰਾਜਾ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਸੀ। ਮੇਘਾਲਿਆ ਪੁਲਸ ਨੇ ਸੋਨਮ ਅਤੇ ਉਸ ਦੇ ਪ੍ਰੇਮੀ ਰਾਜ ਕੁਸ਼ਵਾਹਾ ਦਾ ਆਹਮਣਾ-ਸਾਹਮਣਾ ਕਰਵਾਇਆ, ਜਿਸ ਤੋਂ ਬਾਅਦ ਸੋਨਮ ਟੁੱਟ ਗਈ। ਪੁਲਸ ਨੇ ਪੁਖ਼ਤਾ ਸੂਬਤਾਂ ਨਾਲ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾਇਆ, ਜਿਸ ਤੋਂ ਬਾਅਦ ਸੋਨਮ ਕੋਲ ਲੁਕਾਉਣ ਲਈ ਕੁਝ ਨਹੀਂ ਬਚਿਆ। 

ਇਹ ਵੀ ਪੜ੍ਹੋ- ਕੀ ਪ੍ਰੈਗਨੈਂਟ ਹੈ ਸੋਨਮ ਰਘੂਵੰਸ਼ੀ? ਮੈਡੀਕਲ ਰਿਪੋਰਟ 'ਚ ਹੋਇਆ ਖ਼ੁਲਾਸਾ

ਸੋਨਮ ਨੂੰ ਲੈ ਕੇ ਸ਼ਿਲਾਂਗ ਪੁੱਜੀ ਪੁਲਸ

ਦੱਸ ਦੇਈਏ ਕਿ ਮੇਘਾਲਿਆ ਪੁਲਸ ਸੋਨਮ ਨੂੰ ਲੈ ਕੇ ਮੰਗਲਵਾਰ ਦੇਰ ਰਾਤ ਸ਼ਿਲਾਂਗ ਪਹੁੰਚੀ। ਦੇਰ ਰਾਤ ਸ਼ਿਲਾਂਗ ਵਿਚ ਮੈਡੀਕਲ ਕਰਾਉਣ ਮਗਰੋਂ ਪੁਲਸ ਨੇ ਸੋਨਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸ ਕਤਲਕਾਂਡ ਦਾ ਪਤਾ ਚੱਲਣ ਮਗਰੋਂ ਪੁਲਸ ਨੇ ਸੋਨਮ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੂੰ ਸੋਨਮ ਗਾਜੀਪੁਰ ਵਿਚ ਢਾਬੇ ਤੋਂ ਮਿਲੀ ਸੀ।

ਇਹ ਵੀ ਪੜ੍ਹੋ- 'ਉਹਨੂੰ ਮਾਰ ਦਿਓ, ਵਿਧਵਾ ਬਣ ਮੈਂ ਤੇਰੇ ਨਾਲ ਕਰਾਂਗੀ ਵਿਆਹ', ਖੁੱਲ੍ਹ ਗਿਆ ਰਾਜਾ ਦੇ ਕਤਲ ਦਾ 'ਰਾਜ਼'

ਪੁਲਸ ਨੂੰ ਮਿਲੇ ਕਈ ਅਹਿਮ ਸਬੂਤ

ਪੁਲਸ ਨੇ 42 ਸੀ. ਸੀ. ਟੀ. ਵੀ., ਖੂਨ ਨਾਲ ਲਿਬੜੀ ਜੈਕਟ, ਸੋਨਮ ਦਾ ਰੇਨਕੋਟ ਅਤੇ ਹੋਰ ਸਬੂਤਾਂ ਨੂੰ ਸਾਹਮਣੇ ਰੱਖਿਆ। ਸਬੂਤਾਂ ਦੇ ਦਬਾਅ ਵਿਚ ਸੋਨਮ ਰੋ ਪਈ ਅਤੇ ਉਸ ਨੇ ਕਬੂਲ ਕੀਤਾ ਕਿ ਉਸ ਨੇ ਰਾਜ ਕੁਸ਼ਵਾਹਾ ਅਤੇ ਤਿੰਨ ਸੁਪਾਰੀ ਕਿਲਰਾਂ ਆਕਾਸ਼ ਰਾਜਪੂਤ, ਵਿਸ਼ਾਲ ਅਤੇ ਆਨੰਦ ਕੁਰਮੀ ਨਾਲ ਮਿਲ ਕੇ ਰਾਜਾ ਦੇ ਕਤਲ ਦੀ ਸਾਜ਼ਿਸ਼ ਰਚੀ।

ਇਹ ਵੀ ਪੜ੍ਹੋ-  ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ ਕੀਤਾ ਇਨਕਾਰ, ਫ਼ਿਰ ਸੋਨਮ ਨੇ...

ਰਾਜ ਕੁਸ਼ਵਾਹਾ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਸੀ ਸੋਨਮ

ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਸੋਨਮ ਨੇ ਹਨੀਮੂਨ ਦੇ ਬਹਾਨੇ ਰਾਜਾ ਨੂੰ ਸੁੰਨਸਾਨ ਇਲਾਕੇ ਵਿਚ ਲਿਜਾ ਕੇ ਕਾਤਲਾਂ ਨੂੰ ਉਸ ਦੀ ਲੋਕੇਸ਼ਨ ਭੇਜੀ। ਮੇਘਾਲਿਆ ਪੁਲਸ ਨੇ ਸੋਨਮ, ਰਾਜ ਕੁਸ਼ਵਾਹਾ ਅਤੇ ਤਿੰਨ ਸੁਪਾਰੀ ਕਿਲਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਸੋਨਮ ਦਾ ਮਕਸਦ ਰਾਜਾ ਨੂੰ ਰਸਤੇ ਤੋਂ ਹਟਾ ਕੇ ਰਾਜ ਕੁਸ਼ਵਾਹਾ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News