ਸ਼ਗਨਾਂ ਵਾਲੇ ਘਰ ਖੁਸ਼ੀਆਂ ਦੀ ਥਾਂ ਪੈ ਗਏ ਵੈਣ ! ਪੁੱਤ ਦੇ ਵਿਆਹ ਦੇ ਕਾਰਡ ਵੰਡਣ ਗਏ ਮਾਂ-ਪਿਓ ਦੀ ਹੋ ਗਈ ਮੌਤ

Monday, Jun 02, 2025 - 05:00 PM (IST)

ਸ਼ਗਨਾਂ ਵਾਲੇ ਘਰ ਖੁਸ਼ੀਆਂ ਦੀ ਥਾਂ ਪੈ ਗਏ ਵੈਣ ! ਪੁੱਤ ਦੇ ਵਿਆਹ ਦੇ ਕਾਰਡ ਵੰਡਣ ਗਏ ਮਾਂ-ਪਿਓ ਦੀ ਹੋ ਗਈ ਮੌਤ

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਮੋਟਰਸਾਈਕਲ 'ਤੇ ਪਰਤ ਰਹੇ ਜੋੜੇ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਨਗੀਨਾ ਥਾਣੇ ਦੇ ਇੰਚਾਰਜ ਤੇਜਪਾਲ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਖੂਬ ਸਿੰਘ (62) ਅਤੇ ਉਨ੍ਹਾਂ ਦੀ ਪਤਨੀ ਲਾਲੀ ਦੇਵੀ (56) ਰਿਸ਼ਤੇਦਾਰਾਂ 'ਚ ਪੁੱਤ ਦੇ  ਵਿਆਹ ਦਾ ਕਾਰਡ ਵੰਡ ਕੇ ਐਤਵਾਰ ਦੇਰ ਰਾਤ ਮੋਟਰਸਾਈਕਲ 'ਤੇ ਪਰਤ ਰਹੇ ਸਨ, ਉਦੋਂ ਨਗੀਨਾ-ਧਾਮਪੁਰ ਰੋਡ 'ਤੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਇਕ ਹੋਰ ਸੱਸ ਦੇ ਸਿਰ ਚੜ੍ਹਿਆ 'ਇਸ਼ਕ ਦਾ ਭੂਤ' ! 30 ਸਾਲਾ ਪ੍ਰੇਮੀ ਨਾਲ ਹੋਈ ਫਰਾਰ, 4 ਨੂੰਹਾਂ ਦੇ...

ਉਨ੍ਹਾਂ ਦੇ ਪੁੱਤ ਦਾ ਵਿਆਹ 9 ਜੂਨ ਨੂੰ ਹੋਣ ਵਾਲਾ ਹੈ। ਪੁਲਸ ਨੇ ਦੱਸਿਆ ਕਿ ਦੋਵਾਂ ਨੂੰ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭਿਜਵਾਈਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News