5 ਸਟਾਰ ਹੋਟਲ ਦਾ ਸ਼ੈੱਫ ਨਿਕਲਿਆ ''ਮਾਸਟਰ ਚੋਰ'' ! ਵਿਆਹ ''ਤੇ ਗਏ ਪਰਿਵਾਰ ਦੇ ਘਰੋਂ ਲੁੱਟੇ 3.5 ਲੱਖ
Saturday, Mar 21, 2026 - 10:41 AM (IST)
ਨਵੀਂ ਦਿੱਲੀ- ਦੱਖਣ-ਪੱਛਮੀ ਦਿੱਲੀ ਦੇ ਆਰਕੇ ਪੁਰਮ 'ਚ ਇਕ ਘਰ 'ਚੋਂ ਚੋਰੀ ਕਰਨ ਦੇ ਦੋਸ਼ 'ਚ 5 ਸਿਤਾਰਾ ਹੋਟਲ 'ਚ 22 ਸਾਲਾ ਸ਼ੈੱਫ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਨੇ ਤਾਲਾ ਖੋਲ੍ਹਣ ਲਈ 'ਮਾਸਟਰ' ਚਾਬੀ ਦਾ ਇਸਤੇਮਾਲ ਕੀਤਾ ਸੀ। ਪੁਲਸ ਅਨੁਸਾਰ, ਦੋਸ਼ੀ ਨੀਲੇਸ਼ ਉਰਫ਼ ਨਿਕੇਸ਼ ਕੋਲੋਂ 2.69 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਉਸ ਕੋਲੋਂ ਇਕ ਮਾਸਟਰ ਚਾਬੀ ਅਤੇ 2 ਸਕੂਟਰ ਵੀ ਜ਼ਬਤ ਕੀਤੇ ਗਏ ਹਨ। ਇਨ੍ਹਾਂ 'ਚੋਂ ਇਕ ਸਕੂਟਰ ਚੋਰੀ ਦਾ ਹੈ। ਪੁਲਸ ਅਨੁਸਾਰ, ਆਰ.ਕੇ. ਪੁਰਮ ਸੈਕਟਰ-1 ਦੇ ਇਕ ਨਿਵਾਸੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਜਦੋਂ ਉਨ੍ਹਾਂ ਦਾ ਪਰਿਵਾਰ ਰਾਜਸਥਾਨ 'ਚ ਇਕ ਵਿਆਹ ਸਮਾਰੋਹ ਤੋਂ ਪਰਤਿਆ ਤਾਂ ਘਰੋਂ 3.5 ਲੱਖ ਰੁਪਏ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਗਾਇਬ ਸਨ।
ਪੁਲਸ ਅਨੁਸਾਰ, ਸੀਸੀਟੀਵੀ ਫੁਟੇਜ 'ਚ ਇਕ ਵਿਅਕਤੀ ਨੂੰ ਪਹਿਲੇ ਗੇਟ ਖੋਲ੍ਹ ਕੇ ਅੰਦਰ ਵੜਦੇ ਦੇਖਿਆ ਗਿਆ ਅਤੇ ਕਰੀਬ ਅੱਧੇ ਘੰਟੇ ਬਾਅਦ ਉਹ ਚੋਰੀ ਦਾ ਸਾਮਾਨ ਲੈ ਕੇ ਸਕੂਟਰ 'ਤੇ ਫਰਾਰ ਹੁੰਦਾ ਦਿਖਾਈ ਦਿੱਤਾ। ਹਾਲਾਂਕਿ, ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੋਟਲ 'ਚ ਨਾਈਟ ਡਿਊਟੀ 'ਤੇ ਹੋਣ ਦੇ ਬਾਵਜੂਦ ਦੋਸ਼ੀ ਨੇ ਆਪਣੇ ਖਾਲੀ ਸਮੇਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਪੁੱਛ-ਗਿੱਛਦੌਰਾਨ ਦੋਸ਼ੀ ਨੇ ਅਪਰਾਧ ਸਵੀਕਾਰ ਕਰ ਲਿਆ। ਉਨ੍ਹਾਂ ਦੱਸਿਆ,''ਉਸ ਨੇ ਕਿਹਾ ਕਿ ਚੋਰੀ ਕੀਤੇ ਗਏ ਗਹਿਣੇ ਉਸ ਦੇ ਕੰਮ ਵਾਲੀ ਜਗ੍ਹਾ ਖੜ੍ਹੇ ਇਕ ਸਕੂਟਰ ਦੇ ਅੰਦਰ ਰੱਖੇ ਗਏ ਸਨ।'' ਪੁਲਸ ਨੇ ਦੱਸਿਆ ਕਿ ਗਹਿਣੇ ਲੁਕਾਉਣ ਲਈ ਇਸਤੇਮਾਲ ਕੀਤਾ ਗਿਆ ਸਕੂਟਰ ਪਿਛਲੇ ਸਾਲ ਇਲਾਕੇ ਤੋਂ ਚੋਰੀ ਹੋਇਆ ਸੀ। ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
